ਅੰਮ੍ਰਿਤਸਰ ਦੁਖਾਂਤ ਤੋਂ ਤਿੰਨ ਦਿਨ ਬਾਅਦ ਜਾਗੇ ਭਗਵੰਤ ਮਾਨ, ਦਿੱਤਾ ਇਹ ਬਿਆਨ
ਏਬੀਪੀ ਸਾਂਝਾ | 22 Oct 2018 08:16 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਹੋਏ ਭਿਆਨਕ ਹਾਦਸੇ ਨੂੰ ਤਿੰਨ ਦਿਨ ਬੀਤ ਗਏ ਹਨ। ਇਸ ਘਟਨਾ ਨੇ ਕਈ ਘਰ ਤਬਾਹ ਕਰ ਦਿੱਤੇ। ਹਾਦਸੇ ਬਾਅਦ ਕਈ ਸਿਆਸਤਦਾਨ ਪੀੜਤਾਂ ਦੇ ਦੁਖ਼ ਵਿੱਚ ਸ਼ਾਮਲ ਹੋਣ ਲਈ ਪੁੱਜੇ ਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਿਆਸਤਦਾਨਾਂ ਨੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਤੋਂ ਵੀ ਗੁਰੇਜ਼ ਨਾ ਕੀਤਾ। ਪਰ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਕਿਧਰੇ ਵੀ ਨਜ਼ਰ ਨਾ ਆਏ। ਅੱਜ ਪੂਰੇ ਤਿਨ ਦਿਨਾਂ ਬਾਅਦ ਉਹ ਮੀਡੀਆ ਦੇ ਮੁਖਾਤਿਬ ਹੋਏ ਤੇ ਮ੍ਰਿਤਕਾਂ ਨੂੰ 50 ਲੱਖ ਤੇ ਜ਼ਖ਼ਮੀਆਂ ਨੂੰ 10 ਲੱਖ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਮਾਨ ਨੇ ਮੀਡੀਆ ਨੂੰ ਕਿਹਾ ਕਿ ਰਾਵਣ ਦਹਿਨ ਦੇ ਪ੍ਰੋਗਰਾਮ ਦੇ ਸੰਚਾਲਕ ਮਿੱਠੂ ’ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਤੇ ਜ਼ਖ਼ਮੀਆਂ ਨੂੰ 10-10 ਰੁਪਏ ਦੀ ਸਹਾਇਤਾ ਰਕਮ ਮੁਹੱਈਆ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਮਾਨ ਨੇ ਸਵਾਲ ਕੀਤਾ ਕਿ ਆਖਰ ਹਾਦਸਿਆਂ ਤੋਂ ਬਾਅਦ ਹੀ ਸਰਕਾਰ ਨੂੰ ਜਾਗ ਕਿਉਂ ਆਉਂਦੀ ਹੈ?