ਸੰਗਰੂਰ : ਆਮ ਆਦਮੀ ਪਾਰਟੀ ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਗੱਠਜੋੜ ਨਹੀਂ ਕਰੇਗੀ। ਕਿਸੇ ਵੀ ਪਾਰਟੀ ਨਾਲ ਗੱਠਜੋੜ 'ਆਪ' ਦੇ ਸਿਧਾਂਤਾਂ ਦੇ ਖਿਲਾਫ ਹੈ। ਇਹ ਦਾਅਵਾ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕੀਤਾ ਹੈ।

ਉਨ੍ਹਾਂ ਆਖਿਆ ਕਿ ਕੋਈ ਵੀ ਪਾਰਟੀ ਬਾਹਰ ਤੋਂ ਆਪ ਨੂੰ ਸਮਰਥਨ ਕਰ ਸਕਦੀ ਹੈ ਪਰਅਜਿਹੀਆਂ ਧਿਰਾਂ ਨੂੰ ਚੋਣ ਨਹੀਂ ਲੜਾਇਆ ਜਾ ਸਕਦਾ। ਅਜਿਹਾ ਇਸ ਲਈ ਕਿਉਂਕਿਪਾਰਟੀ ਦੇ ਸਿਧਾਂਤ ਇਸ ਦੀ ਆਗਿਆ ਨਹੀਂ ਦਿੰਦੇ। ਇਸ ਤਰ੍ਹਾਂ ਸਿੱਧੂ ਦੇ ਉਨ੍ਹਾਂ ਸੰਕੇਤਾਂ 'ਤੇ ਵਿਰਾਮ ਲੱਗ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਲੋਕ ਪੱਖੀ ਧਿਰ ਨਾਲ ਗੱਠਜੋੜ ਕਰਨ ਦੀ ਗੱਲ ਕਹੀ ਸੀ।

ਉਂਝ, ਬੀਜੇਪੀ ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅਵਾਜ਼ -ਏ-ਪੰਜਾਬ ਨੂੰ ਰਾਜਨੀਤਕ ਪਾਰਟੀ ਨਾ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਆਮ ਆਦਮੀਪਾਰਟੀ ਬਾਗੋਬਾਗ ਹੈ। ਭਗਵੰਤ ਮਾਨ ਨੇ ਵੀ ਸਿੱਧੂ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਸਿੱਧੂ ਦਾ ਫੈਸਲਾਪੰਜਾਬ ਦੇ ਹਿੱਤ ਵਿੱਚ ਹੈ। ਇਸ ਲਈ ਉਹ ਇਸ ਦਾ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀਉਨ੍ਹਾਂ ਨੇ ਡਾਕਟਰ ਨਵਜੋਤ ਕੌਲ ਸਿੱਧੂ ਵੱਲੋਂ ਸ਼ਰਤ ਨਾਲ ਸਮਰਥਨ ਦੇ ਦਿੱਤੇ ਗਏ ਬਿਆਨਉਤੇ ਸਵਾਲ ਵੀ ਖੜ੍ਹੇ ਕੀਤੇ।

ਮਾਨ ਨੇ ਆਖਿਆ ਕਿ ਸਿੱਧੂ ਜੋੜੇ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਹੁਣ ਪਾਰਟੀ ਨੇ ਹੀਕਰਨਾ ਹੈ। ਮਾਨ ਅਨੁਸਾਰ ਉਨ੍ਹਾਂ ਦੀ ਪਾਰਟੀ ਪੰਜਾਬ ਨੂੰ ਬਚਾਉਣ ਲਈ ਬਿਨਾ ਸ਼ਰਤਸਮਰਥਨ ਦੇਣ ਵਾਲੀ ਹਰ ਪਾਰਟੀ ਦਾ ਸਵਾਗਤ ਕਰਦੀ ਹੈ। ਉਨ੍ਹਾਂ ਆਖਿਆ ਕਿ ਕੋਈ ਵੀਪਾਰਟੀ ਬਾਹਰ ਤੋਂ ਆਪ ਨੂੰ ਸਮਰਥਨ ਕਰ ਸਕਦੀ ਹੈ ਪਰ ਅਜਿਹੀਆਂ ਧਿਰਾਂ ਨੂੰ ਚੋਣ ਨਹੀਂਲੜਾਇਆ ਜਾ ਸਕਦਾ। ਇਸ ਦੌਰਾਨ ਭਗਵੰਤ ਮਾਨ ਨੇ ਆਰ.ਐਸ.ਐਸ. ਸਹਿ ਸੰਚਾਲਕਜਗਦੀਸ਼ ਗਗਨੇਜਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ।