ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਦੌਰਾ ਟਾਲ ਦਿੱਤਾ ਹੈ। ਉਨ੍ਹਾਂ ਨੇ 24 ਸਤੰਬਰ ਤੋਂ 10 ਰੋਜ਼ਾ ਪੰਜਾਬ ਦੌਰਾ ਕਰਨਾ ਸੀ।
ਉਂਝ ਉਹ 25 ਸਤੰਬਰ ਨੂੰ ਜਲੰਧਰ ਆ ਸਕਦੇ ਹਨ। ਇੱਥੇ ਅਗਰਵਾਲ ਸਭਾ ਵੱਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੇਜਰੀਵਾਲ ਹੁਣ ਪੰਜਾਬ ਦਾ ਦੌਰਾ ਅਕਤੂਬਰ ਵਿੱਚ ਕਰਨਗੇ। ਕੇਜਰੀਵਾਲ ਦੀ ਸਿਹਤ ਠੀਕ ਨਾ ਹੋਣ ਕਰਕੇ ਪੰਜਾਬ ਦੌਰਾ ਟਾਲਿਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਸਿਹਤ ਠੀਕ ਨਾ ਹੋਣ ਕਰਕੇ ਹੁਣ ਸਿਰਫ਼ ਜਲੰਧਰ ਵਿਚਲੇ ਅਗਰਵਾਲ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਤੇ ਉਨ੍ਹਾਂ ਦਾ ਪੰਜਾਬ ਵਿੱਚ ਲੰਮਾ ਟੂਰ ਪ੍ਰੋਗਰਾਮ ਹੁਣ ਮੱਧ ਅਕਤੂਬਰ ਤੋਂ ਸ਼ੁਰੂ ਹੋਵੇਗਾ।