ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਆਪਣੇ ਕੰਮਾਂ ਨਾਲ ਚਰਚਾ 'ਚ ਰਹਿੰਦੇ ਹਨ। ਸੂਬੇ ਦੀ ਖੁਸ਼ਹਾਲੀ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਚਾਹੇ ਉਹ ਲਾਅ ਐਂਡ ਆਰਡਰ (Law And Order) ਹੋਵੇ ਜਾਂ ਫਿਰ ਮਾਈਨਿੰਗ ਦਾ ਮਾਮਲਾ ਹੋਵੇ। ਇਸ ਦੌਰਾਨ ਮਾਨ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 184 ਲੋਕਾਂ ਦੀ ਸਿਕਿਓਰਿਟੀ ਵਾਪਸ ਲੈ ਲਈ ਹੈ। ਇਸ ਲਿਸਟ 'ਚ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਕੁਝ ਜ਼ਿਲ੍ਹਾ ਪ੍ਰਧਾਨ ਤੇ ਯੂਥ ਕਾਂਗਰਸ ਪ੍ਰੈਜੀਡੈਂਟ ਤੋਂ ਵੀ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ। ਕੁਝ ਸਾਬਕਾ ਜਥੇਦਾਰ ਤੇ ਐਸਜੀਪੀਸੀ ਦੇ ਮੈਂਬਰ ਤੋਂ ਵੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਹੋਵੇ ਹਨ। ਇਨ੍ਹਾਂ 'ਚੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਸਣੇ 184 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ।