Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਇਕੱਠੇ ਹੋਣ 'ਤੇ ਆਪਣੇ ਅੰਦਾਜ਼ ਵਿੱਚ ਤੰਜ ਕਸਿਆ ਹੈ। ਮਾਨ ਨੇ ਇਸ ਮੌਕੇ ਇੱਕਠੇ ਹੋਏ ਸਿਆਸੀ ਵਿਰੋਧੀਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਕਹਿ ਦਿੱਤਾ ਹੈ।  ਦੱਸ ਦਈਏ ਕਿ ਬੀਤੇ ਦਿਨੀਂ ਜਲੰਧਰ ਵਿੱਚ ਹੋਏ ਸਮਾਗਮ ਵਿੱਚ ਪੰਜਾਬ ਦੀਆਂ ਸਾਰੀਆਂ ਵੱਡੀਆਂ ਧਿਰਾਂ ਇੱਕ ਹੋ ਗਈਆਂ ਸਨ। ਇਸ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵੀ ਜੱਫੀ ਦੀ ਸਭ ਤੋਂ ਵੱਧ ਚਰਚਾ ਹੋਈ ਹੈ।


ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ,  ਜਦੋਂ …ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ,ਸ਼ਹੀਦਾਂ ਦੀਆਂ ਯਾਦਗਾਰਾਂ  ਚੋਂ ਪੈਸੇ ਕਮਾਉਣ ਵਾਲੇ, ਹੋਵਣ ਸਾਰੇ ਕੱਠੇ, ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ






ਦੱਸ ਦਈਏ ਕਿ ਵੀਰਵਾਰ ਨੂੰ ਜਲੰਧਰ 'ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਜੱਫੀ ਪਾਈ ਸੀ ਜਿਸ ਤੋਂ ਬਾਅਦ ਇੱਕ ਵਾਰ ਸਾਰੇ ਹੈਰਾਨ ਹੋ ਗਏ।


ਇਹ ਵੀ ਪੜ੍ਹੋ: Punjab News: ਪਹਿਲਾ ਮੀਜੀਠੀਆ ਨੂੰ ਕਿਹਾ ਸੀ ਨਸ਼ੇ ਦਾ ਤਸਕਰ ਤੇ ਹੁਣ ਪਾਈ ਜੱਫੀ, ਵਰਕਰ ਹੋਏ ਨੇ ਨਿਰਾਸ਼-ਬਿੱਟੂ


ਜ਼ਿਕਰਯੋਗ ਹੈ ਕਿ ਸਿੱਧੂ ਨੇ ਵਿਧਾਨ ਸਭਾ 'ਚ ਜਨਤਕ ਤੌਰ 'ਤੇ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਕਿਹਾ ਸੀ। ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਗਿਆ। ਦੂਜੇ ਪਾਸੇ ਮਜੀਠੀਆ ਸਿੱਧੂ ਨੂੰ ਠੋਕੋ ਤਾਲੀ ਕਹਿ ਕੇ ਤਾਅਨੇ ਮਾਰਦਾ ਸੀ। ਇੱਥੋਂ ਤੱਕ ਕਿ ਸਿੱਧੂ ਨੇ ਮਜੀਠੀਆ ਨੂੰ ਸ਼ਰਾਬ ਮਾਫੀਆ, ਡਰੱਗ ਮਾਫੀਆ ਕਿਹਾ ਸੀ।