Bhagwant Mann: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਫਿਰ ਖੂਬ ਹੰਗਾਮਾ ਹੋਇਆ। ਸੀਐਮ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਹੋਈ।  ਸੀਐਮ ਮਾਨ ਨੇ ਸਪੀਕਰ ਨੂੰ ਤਾਲਾ ਭੇਟ ਕਰਦਿਆਂ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ। । ਉਨ੍ਹਾਂ ਨੇ ਕਿਹਾ ਕਿ ਤਾਲਾ ਬਾਹਰੋਂ ਨਹੀਂ ਅੰਦਰੋਂ ਲਾਏ ਜਾਣਗੇ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਹੇ। 


ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਦੀ ਪੰਜਾਬ ਦੇ ਲੋਕ ਗੱਲ ਨਹੀਂ ਸੁਣਦੇ ਉਹ ਅੱਜ ਵਿਧਾਨ ਸਭਾ 'ਚ ਰੌਲਾ ਪਾ ਰਹੇ ਨੇ... ਬਾਜਵਾ ਸਾਬ੍ਹ ਪਹਿਲਾਂ ਕਹਿੰਦੇ ਸੀ ਸੈਸ਼ਨ ਛੋਟਾ ਹੁੰਦਾ ਹੈ... ਸਾਨੂੰ ਬੋਲਣ ਨਹੀਂ ਦਿੰਦੇ... ਐਤਕੀਂ 1 ਮਾਰਚ ਤੋਂ 15 ਮਾਰਚ ਦਾ ਸੈਸ਼ਨ ਹੈ... ਹੁਣ ਚੱਲਣ ਨਹੀਂ ਦਿੰਦੇ...






ਇਸ ਮੌਕੇ ਭਗਵੰਤ ਸਿੰਘ ਨੇ ਸੁਖਪਾਲ ਖਹਿਰਾ ਬਾਬਤ ਤੰਜ ਕਸਦਿਆਂ ਪੁੱਛਦਿਆਂ, ਖਹਿਰਾ ਸਾਬ੍ਹ ਅਜੇ ਕਾਂਗਰਸ ਵਿੱਚ ਹੀ ਹੋ, ਕਿੱਥੇ ਓ ਅੱਜ ਕੱਲ੍ਹ, ਪਹਿਲਾਂ ਇਹ ਅਕਾਲੀਆਂ ਕੋਲ ਸੀ, ਅਸੀਂ ਤਾਂ ਖਹਿੜਾ ਛੁਡਵਾ ਲਿਆ, ਤੁਸੀਂ ਵੀ ਛੁਡਵਾ ਲਓ, ਇਹ ਮਾਂਜੂ ਸਾਰਿਆਂ ਨੂੰ। ਮਾਨ ਨੇ ਕਿਹਾ ਕਿ ਕਿੰਨੀਆਂ ਪਾਰਟੀਆਂ ਬਦਲੀਆਂ ਅਜੇ ਤੱਕ, ਸਾਇਕਲ ਦੇ ਵੀ ਸਟੈਂਡ ਹੁੰਦਾ, ਇਹ ਦੋਧੀਆਂ ਆਲੇ ਮੋਟਰਸਾਇਕਲ ਨੇ ਜਿੱਧਰ ਨੂੰ ਮੂੰਹ ਕਰਦੋ ਉਧਰ ਹੀ ਲੱਗ ਜਾਂਦੇ। ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਨਹੀਂ ਬਿਠਾਉਣਾ ਤੁਸੀਂ ਅੱਧਾ ਘੰਟਾ ਮੇਰੇ ਆਲੇ ਨਾਲ ਕੇ ਬੈਠ ਜਾਓ ਆਕੇ ਸਵਾਲ ਦੇ ਲਓ।


ਦੱਸ ਦਈਏ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ 'ਤੇ ਬਹਿਸ ਹੋ ਰਹੀ ਹੈ। ਅੱਜ ਜਿਵੇਂ ਹੀ ਸੀਐਮ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਨੂੰ ਤਾਲਾ ਤੇ ਚਾਬੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸੱਚ ਬੋਲਾਂਗਾ ਤੇ ਵਿਰੋਧੀ ਭੱਜ ਜਾਣਗੇ। ਇਸ ਸਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਰੋਸ ਪ੍ਰਗਟਾਇਆ। ਇਸ ਮਾਮਲੇ 'ਤੇ ਸਦਨ 'ਚ ਕਾਫੀ ਹੰਗਾਮਾ ਹੋਇਆ।