ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਤੇਜ਼ ਹੋਣ ਲੱਗ ਗਿਆ ਹੈ। ਵਿਰੋਧੀ ਧਿਰਾਂ, ਕਿਸਾਨਾਂ ਤੋਂ ਇਲਾਵਾ ਹੁਣ ਆਪ ਅੰਦਰੋਂ ਵੀ ਬਾਗ਼ੀ ਸੁਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਦੌਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਸ ਤੋਂ ਬਚਣ ਦੇ ਤਰੀਕੇ ਦੱਸ ਰਹੇ ਹਨ।

Continues below advertisement


ਦਰਅਸਲ, ਇਸ ਵੀਡੀਓ ਵਿੱਚ ਲੈਂਡ ਪੂਲਿੰਗ ਨੀਤੀ ਤੋਂ ਬਚਾਅ ਦੇ ਤਰੀਕੇ ਵੀ ਭਗਵੰਤ ਮਾਨ ਦੇ ਮੂੰਹੋਂ ਹੀ ਸੁਣਨ ਨੂੰ ਮਿਲ ਰਹੇ ਹਨ। ਇਸ ਬਾਰੇ ਬਾਕਾਇਦਾ ਭਗਵੰਤ ਮਾਨ ਦੀ ਬਤੌਰ ਮੈਂਬਰ ਪਾਰਲੀਮੈਂਟ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਇਕ ਪੁਰਾਣੀ ਵੀਡੀਓ ਹੈ, ਜਿਸ ਵਿਚ ਹੋਰ ਪਾਰਟੀ ਦੀ ਸਰਕਾਰ ਹੋਣ ਕਰਕੇ ਖੁਦ ਭਗਵੰਤ ਮਾਨ ਹੀ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਦਾ ਤਰੀਕਾ ਦੱਸ ਰਹੇ ਹਨ।



ਇਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਵਿਰੋਧੀ ਧਿਰ ਵਜੋਂ ਭਗਵੰਤ ਮਾਨ ਜ਼ਮੀਨ ਦੀ ਗਲਤ ਪ੍ਰਾਪਤੀ ਵਿਰੁੱਧ ਲੜਨ ਦਾ ਇੱਕ ਲੋਕਤੰਤਰੀ ਤਰੀਕਾ ਸਮਝਾਉਂਦੇ ਹਨ ਪਰ ਹੁਣ ਸੱਤਾ ਵਿੱਚ ਉਹ ਉਹੀ ਜ਼ਬਰਦਸਤੀ ਪ੍ਰਾਪਤੀ ਕਰ ਰਹੇ ਹਨ ! ਇਸਨੂੰ DOGLA ਕਹਿੰਦੇ ਹਨ!






ਜ਼ਿਕਰ ਕਰ ਧਈਏ ਕਿ  ਇਹ ਵੀਡੀਓ ਤਤਕਾਲੀਨ ਸਰਕਾਰ ਦੇ ਸਮੇਂ ਦੀ ਹੈ ਜਦੋਂ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ। ਉਸ ਵੇਲੇ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਸੀ। ਉਸ ਵੇਲੇ ਭਗਵੰਤ ਮਾਨ ਨੇ ਜਿਹੜੀ ਸਲਾਹ ਲੋਕਾਂ ਨੂੰ ਇਸ ਸਬੰਧੀ ਦਿੱਤੀ ਸੀ, ਹੁਣ ਉਹ ਸਲਾਹ ਐਨ ਮੌਕੇ ਉਤੇ ਢੁਕਵੀਂ ਹੈ ਅਤੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਬਣ ਰਹੀ ਹੈ।


ਦੱਸ ਦਈਏ ਕਿ ਵਾਇਰਲ ਵੀਡੀਓ ਵਿੱਚ ਭਗਵੰਤ ਮਾਨ ਕਹਿ ਰਹੇ ਹਨ ਕਿ ਪੰਚਾਇਤ ਲੋਕਤੰਤਰ ਦਾ ਧੁਰਾ ਹੁੰਦੀ ਹੈ । ਪੰਚਾਇਤ ਕੋਲ਼ ਅਧਿਕਾਰ ਹੈ ਕਿ ਉਹ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਸਕਦੀ ਹੈ। ਸਰਪੰਚ ਚਾਹੇ ਤਾਂ ਇੱਕ ਹਫਤੇ ਦੇ ਅੰਦਰ-ਅੰਦਰ ਵਿਸ਼ੇਸ਼ ਹਾਲਾਤ ਵਿੱਚ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਸਕਦਾ ਹੈ। ਇਸ ਵਿੱਚ ਉਹ ਇਸ ਖ਼ਿਲਾਫ਼ ਮਤੇ ਪਾਸ ਕਰ ਸਕਦੀ ਹੈ। ਗ੍ਰਾਮ ਸਭਾ ਦੇ ਉਸ ਫੈਸਲੇ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ। 



ਇਸ ਵੀਡੀਓ ਨੂੰ ਹੁਣ ਮੁੜ ਤੋਂ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਜਾ ਰਿਹਾ ਹੈ ਜਿਸ ਵਿੱਚ ਵਿਰੋਧੀ ਕਹਿ ਰਹੇ ਹਨ ਕਿ ਇਸ ਨੀਤੀ ਤੋਂ ਬਚਣ ਦਾ ਤਰੀਕਾ ਭਗਵੰਤ ਸਿੰਘ ਮਾਨ ਹੀ ਸਾਂਝਾ ਕਰ ਰਹੇ ਹਨ।