ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੂੰ ਫੰਡਾਂ ਦੀ ਤੋਟ ਆਣ ਪਈ ਹੈ। ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਰਟੀ ਨੂੰ ਫੰਡ ਦਿੱਤਾ ਜਾਵੇ ਤਾਂ ਜੋ ਉਹ ਧਨਾਢ ਸਿਆਸਤਦਾਨਾਂ ਨੂੰ ਹਰਾ ਸਕੇ।

ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮੀਰ ਸਿਆਸਤਦਾਨਾਂ ਨੂੰ ਹਰਾ ਨਹੀਂ ਸਕਦਾ। ਚੋਣ ਮੁਹਿੰਮ ਚਲਾਉਣ ਲਈ ਪੈਸਿਆਂ ਦੀ ਲੋੜ ਹੈ ਤੇ ਮਾਨ ਨੇ ਇਸ ਲਈ ਜਨਤਾ 'ਤੇ ਟੇਕ ਰੱਖੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਆਪ' ਲਈ ਆਪਣਾ 'ਦਸਵੰਧ' ਜ਼ਰੂਰ ਦਿਓ ਤਾਂ ਜੋ ਸਿਆਸਤ ਵਿੱਚ ਮੇਰੇ ਵਰਗੇ ਇਮਾਨਦਾਰ ਵਿਅਕਤੀ ਉਤਸ਼ਾਹਤ ਹੋ ਸਕਣ। ਭਗਵੰਤ ਮਾਨ ਨੇ ਲੋਕਾਂ ਨੂੰ ਆਪਣੇ ਬੈਂਕ ਖਾਤੇ ਦੇ ਵੇਰਵੇ ਵੀ ਸਾਂਝੇ ਕੀਤੇ। ਮਾਨ ਨੇ ਇਹ ਵੀ ਕਿਹਾ ਕਿ ਜਦ ਉਸ ਕੋਲ ਲੋੜੀਂਦੇ ਪੈਸੇ ਪਹੁੰਚ ਜਾਣਗੇ ਤਾਂ ਉਹ ਹੋਰ ਵੀਡੀਓ ਵੀ ਅਪਲੋਡ ਕਰੇਗਾ ਕਿ ਹੁਣ ਪੈਸੇ ਭੇਜਣੇ ਬੰਦ ਕਰ ਦੇਣ।

ਉੱਧਰ, ਸੰਗਰੂਰ ਤੋਂ 'ਆਪ' ਦੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਛੱਡ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਲ ਹੋਏ ਹਰਪ੍ਰੀਤ ਬਾਜਵਾ ਦਾ ਕਹਿਣਾ ਹੈ ਕਿ 'ਆਪ' ਨੇ ਪੰਜਾਬ ਵਿੱਚ ਆਪਣਾ ਆਧਾਰ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਪੰਜਾਬੀਆਂ ਅਤੇ ਪ੍ਰਵਾਸੀ ਭਾਰਤੀਆਂ ਨੇ 'ਆਪ' ਨੂੰ ਬੇਤਹਾਸ਼ਾ ਫੰਡ ਦਿੱਤੇ ਸਨ, ਪਰ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਸੋ ਇਸ ਵਾਰ ਕੋਈ ਵੀ ਆਪਣਾ ਪੈਸਾ ਦੇਣ ਨੂੰ ਰਾਜ਼ੀ ਨਹੀਂ ਹੈ।

ਦੇਖੋ ਵੀਡੀਓ-