ਲੁਧਿਆਣਾ : ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੇ ਲਈ ਪਹਿਲੀ ਸੂਚੀ ਜ਼ਾਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਪਾਰਟੀ ਲੀਡਰਸ਼ਿਪ ਤੋਂ ਕੁਝ ਨਾਰਾਜ਼ ਹਨ। ਇਸ ਤੇ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਛੋਟੇਪੁਰ ਨੂੰ ਸੁਝਾਅ ਦਿੰਦੀਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਸਾਹਮਣੇ ਆਪਣੀ ਗੱਲ ਰੱਖਣ।
ਭਗਵੰਤ ਮਾਨ ਸਾਹਨੇਵਾਲ ਵਿਧਾਨਸਭਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਬੈਂਸ ਦੇ ਰੋਡ ਸ਼ੋ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਮਾਨ ਨੇ ਕਿਹਾ ਕਿ ਜੇਕਰ ਸੁੱਚਾ ਸਿੰਘ ਛੋਟੇਪੁਰ ਨੂੰ ਕੋਈ ਇਤਰਾਜ਼ ਹੈ ਤਾਂ ਉਹ ਆਪਣੀ ਗੱਲ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਰੱਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸਹਿਮਤੀ-ਅਸਹਿਮਤੀ ਆਮ ਗੱਲ ਹੈ। ਲੋਕਤੰਤਰ ਵਿੱਚ ਬਹੁਮਤ ਦੇ ਆਧਾਰ ਤੇ ਫੈਸਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਵਾਦ ਹੋਰ ਵੀ ਪਾਰਟਿਆਂ ਵਿੱਚ ਹੈ। ਕਾਂਗਰਸ ਨੇ ਤਾਂ ਐਫੀਡੇਵਿਟ ਵੀ ਮੰਗਿਆ ਹੈ।ਪਰ ਡੂਬਦੇ ਜਹਾਜ ਵਿੱਚ ਕਈ ਵੀ ਸਵਾਰ ਨਹੀਂ ਹੋ ਰਿਹਾ।ਕਿਸੇ ਨੇ ਇਹ ਪੱਤਰ ਨਹੀਂ ਭਰਿਆ।
ਮਾਨ ਨੇ ਕਿਹਾ ਕਿ ਆਮ ਆਦਮੀ ਨੂੰ ਵੀ ਐਮ.ਐਲ.ਏ. ਬਣਨ ਦੀ ਉਮੀਦ ਹੈ। ਇਸ ਲਈ ਟਿਕਟ ਨਾਮ ਮਿਲਨ ਤੇਂ ਲੋਕਾਂ ਦਾ ਨਾਰਾਜ਼ ਹੋਣਾ ਲਾਜ਼ਮੀ ਹੈ। ਪਰ ਇਸ ਨੂੰ ਮਿਲ ਕੇ ਸੁਲਝਾ ਲਿਆ ਜਾਵੇਗਾ।