ਭਾਰਤ-ਪਾਕਿ ਟ੍ਰੇਨ 'ਚ ਨਸ਼ਾ ਤਸਕਰੀ ਰੋਕਣ ਦਾ ਨਵਾਂ ਫਾਰਮੂਲਾ
ਏਬੀਪੀ ਸਾਂਝਾ
Updated at:
06 Aug 2016 09:19 AM (IST)
NEXT
PREV
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਲਈ ਚਲਾਈ ਜਾਣ ਵਾਲੀ ਮਾਲ ਗੱਡੀ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਲਗਾਮ ਲਗਾਉਣ ਲਈ ਨਵਾਂ ਫਾਰਮੂਲਾ ਲਿਆਂਦਾ ਜਾ ਰਿਹਾ ਹੈ। ਕਸਟਮ ਵਿਭਾਗ ਇਸ ਦੇ ਖਾਸ ਕਿਸਮ ਦੀਆਂ ਬੋਗੀਆਂ ਚਲਾਉਣ ਲਈ ਰੇਲਵੇ ਵਿਭਾਗ ਨੂੰ ਲਿਖੇਗਾ। ਇਹਨਾਂ ਬੋਗੀਆਂ ਨੂੰ ਬਿਨਾਂ ਕਿਸੇ ਵਿੱਥ ਦੇ ਖਾਸ ਅਕਾਰ ਦਿੱਤੇ ਜਾਣ ਤੇ ਵਿਚਾਰ ਹੋ ਰਿਹਾ ਹੈ। ਕਿਉਂਕਿ ਪਾਕਿ ਤਸਕਰ ਪੁਰਾਣੀਆਂ ਬੋਗੀਆਂ ਚ ਕਈ ਥਾਈਂ ਮੌਜੂਦ ਵਿੱਥਾਂ (ਕੈਵਿਟੀ) ਰਾਹੀਂ ਹੀ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਨ।
ਦਰਅਸਲ ਪਾਕਿਸਤਾਨ ਤੋਂ ਆਉਣ ਵਾਲੀ ਹਰ ਮਾਲ ਗੱਡੀ ਦੇ ਸਾਰੇ ਡੱਬਿਆਂ ਦੀ ਕਸਟਮ ਵਿਭਾਗ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾਂਦੀ ਹੈ। ਗੱਡੀ ਦੇ ਡੱਬੇ ਦੀ ਹਰ ਇੱਕ ਵਿੱਥ ਨੂੰ ਚੰਗੀ ਤਰਾਂ ਚੈੱਕ ਕੀਤਾ ਜਾਂਦਾ ਹੈ। ਇਸ ਕੰਮ ਚ ਜਿੱਥੇ ਲੰਮਾ ਸਮਾਂ ਲੱਗਦਾ ਹੈ ਉੱਥੇ ਹੀ ਡੱਬੇ ਵਿੱਚ ਕਈ ਥਾਈਂ ਅਜਿਹੀ ਕੈਵਿਟੀ ਹੋਣ ਕਰਕੇ ਵੀ ਪਰੇਸ਼ਾਨ ਹੋਣ ਪੈਂਦਾ ਹੈ ਜਿਨਾਂ ਨੂੰ ਚੈੱਕ ਕਰਨਾ ਕੋਈ ਅਸਾਨ ਕੰਮ ਨਹੀਂ ਹੈ।
ਕਸਟਮ ਕਮਿਸ਼ਨਰ ਕੈਪਟਨ ਸੰਜੇ ਗਹਿਲੋਤ ਨੇ ਦੱਸਿਆ ਕਿ ਉਨ੍ਹਾਂ ਰੇਲਵੇ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਭਾਰਤ-ਪਾਕਿਸਤਾਨ ਵਪਾਰ ਲਈ ਭੇਜੀ ਜਾਣ ਵਾਲੀ ਗੱਡੀ ਦੀਆਂ ਬੋਗੀਆਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਵਿੱਚ ਡੱਬੇ ਦੇ ਸਾਰੇ ਹਿੱਸਿਆਂ ਨੂੰ ਪੂਰੀ ਤਰਾਂ ਢੱਕਿਆ ਜਾਵੇ। ਜੇਕਰ ਕਿਤੇ ਕੋਈ ਵਿੱਥ(ਕੈਵਿਟੀ) ਰਹਿੰਦੀ ਵੀ ਹੈ ਤਾਂ ਇਸ ਤਰੀਕੇ ਨਾਲ ਉਸਦੀ ਬਣਤਰ ਬਣਾਈ ਜਾਵੇ ਕਿ ਆਸਾਨੀ ਨਾਲ ਚੈੱਕ ਕਰ ਲਿਆ ਜਾਵੇ।
ਕਸਟਮ ਵਿਭਾਗ ਨੇ ਕੱਲ੍ਹ ਵੀ ਪਾਕਿਸਤਾਨ ਤੋਂ ਆਈ ਮਾਲ ਗੱਡੀ ਦੇ ਦੋ ਡੱਬੀਆਂ ਦੀ ਚੈਕਿੰਗ ਦੌਰਾਨ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਵੀ ਡੱਬੇ ਦੀ ਅਜਿਹੀ ਵਿੱਥ ਚ ਲੁਕਾਈ ਹੋਈ ਸੀ ਜਿਸ ਦੀ ਜਾਂਚ ਕਰਨੀ ਬਹੁਤ ਹੀ ਜਿਆਦਾ ਮੁਸ਼ਕਿਲ ਸੀ।

- - - - - - - - - Advertisement - - - - - - - - -