ਚੰਡੀਗੜ੍ਹ: ਜਸਟਿਸ ਐਸਜੇ ਵਜ਼ੀਫਦਾਰ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕਣਗੇ। ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅੱਜ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਅੱਜ ਸ਼ਾਮ 6 ਵਜੇ ਗਵਰਨਰ ਹਾਊਸ 'ਚ ਕਰਵਾਇਆ ਜਾ ਰਿਹਾ ਹੈ।

 



ਜਸਟਿਸ ਵਜ਼ੀਫਦਾਰ ਇਸ ਵੇਲੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਕਟਿੰਗ ਚੀਫ ਜਸਟਿਸ ਹਨ। ਉਨ੍ਹਾਂ ਨੇ ਦਸੰਬਰ 2014 'ਚ ਹਾਈਕੋਰਟ ਦੇ ਐਕਟਿੰਗ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਬੰਬੇ ਹਾਈਕੋਰਟ 'ਚ ਤਾਇਨਾਤ ਸਨ।