ਸੰਗਰੂਰ: ਪੰਜਾਬ ਦੇ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਜੱਗ ਜ਼ਾਹਿਰ ਹੈ। ਇਹ ਹੀ ਕਾਰਨ ਹੈ ਕਿ ਆਏ ਦਿਨ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਤਮ ਹੱਤਿਆ ਕਰ ਰਹੇ ਹਨ। ਇੱਕ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਈਆ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਖੋਖਰ ਵਿੱਚ ਇੱਕ ਕਿਸਾਨ ਦੀ ਪਤਨੀ ਨੇ ਘਰ ਦੀ ਖਰਾਬ ਆਰਥਿਕ ਹਾਲਤ ਤੇ ਵਿਆਹ ਦੇ ਲਾਇਕ ਹੋਈ ਕੁੜੀ ਦੀ ਪ੍ਰੇਸ਼ਾਨੀ ਦੇ ਚੱਲਦੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਕਿਸਾਨ ਨਾਇਬ ਸਿੰਘ ਕੋਲ ਸਿਰਫ ਢਾਈ ਕਿੱਲੇ ਜ਼ਮੀਨ ਹੈ। ਇਸ 'ਤੇ ਉਹ ਖੇਤੀ ਕਰ ਆਪਣੀ ਪਰਿਵਾਰ ਨੂੰ ਪਾਲਦਾ ਹੈ ਪਰ ਨਾਇਬ ਸਿੰਘ ਦੇ ਪਰਿਵਾਰ 'ਤੇ ਚਾਰ ਲੱਖ ਦਾ ਕਰਜ਼ਾ ਵੀ ਹੈ। ਇਸ ਗੱਲ ਨੂੰ ਲੈ ਕੇ ਉਸ ਦੀ ਪਤਨੀ ਹਰਜੀਤ ਕੌਰ ਹਮੇਸ਼ਾ ਫਿਕਰ ਕਰਦੀ ਸੀ। ਧੀ ਦੇ ਵਿਆਹ ਲਈ ਉਸ ਨੂੰ ਹਰ ਵੇਲੇ ਫਿਕਰ ਰਹਿੰਦੀ ਸੀ। ਇਸ ਕਾਰਨ ਹੀ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ।
ਮੌਕੇ 'ਤੇ ਪਹੁੰਚੇ ਪੁਲਿਸ ਜਾਂਚ ਅਫਸਰ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇਸ ਦੇ ਚੱਲਦੇ ਹਰਜੀਤ ਆਪਣੀ ਧੀ ਦੇ ਵਿਆਹ ਦੀ ਫਿਕਰ ਕਰਦੀ ਸੀ ਤੇ ਹੁਣ ਉਸ ਨੇ ਆਤਮ ਹੱਤਿਆ ਕਰ ਲਈ।