ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ ਦੋ ਦੀਆਂ ਵਿਦਿਆਰਥਣਾਂ ਨੂੰ ਗੰਭੀਰ ਦਿਮਾਗੀ ਬੀਮਾਰੀ ਹੋਣ ਦੀ ਗੱਲ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਨ ਲਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪੰਜ ਵਿਦਿਆਰਥਣਾਂ ਦਾ ਪੂਰਾ ਖਰਚ ਚੁੱਕਣ ਦੀ ਗੱਲ ਕਹੀ ਹੈ। ਹਾਲਾਂਕਿ ਪ੍ਰਸ਼ਾਸਨ ਹਾਲੇ ਤੱਕ ਇਹ ਹੀ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਕੋਲ ਸਿਰਫ ਪੰਜ ਵਿਦਿਆਰਥਣਾਂ ਦੇ ਨਾਂ ਆਏ ਹਨ। ਜਦਕਿ ਦੋ ਹੋਰ ਵਿਦਿਆਰਥਣਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ।

 

 

 

ਇਸ ਬਾਰੇ ਪੀ.ਯੂ. ਦੇ ਬੁਲਾਰੇ ਵਿਨੀਤ ਪੂਨੀਆ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪੰਜ ਵਿਦਿਆਰਥਣਾਂ ਦੇ ਗੰਭੀਰ ਦਿਮਾਰੀ ਬੀਮਾਰੀ ਨਾਲ ਪੀੜਤ ਹੋਣ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਚਾਰ ਮੈਂਬਰੀਂ ਮੈਡੀਕਲ ਬੋਰਡ ਬਣਾਇਆ ਗਿਆ ਸੀ। ਉਸ ਨੇ ਆਪਣੀ ਰਿਪੋਰਟ ਦਿੱਤੀ ਹੈ। ਰਿਪੋਰਟ ਵਿੱਚ ਪੰਜ ਕੁੜੀਆਂ ਨੂੰ ਐਨ.ਸੀ.ਸੀ. ਹੋਣ ਬਾਰੇ ਲਿਖਿਆ ਗਿਆ ਹੈ ਪਰ ਰਿਪੋਰਟ ਵਿੱਚ ਇਹ ਨਹੀਂ ਕਿਹਾ ਗਿਆ ਕਿ ਇਹ ਬੀਮਾਰੀ ਹੋਸਟਲ ਦੇ ਖਾਣੇ ਕਾਰਨ ਹੀ ਹੋਈ ਹੈ।

 

 

 

ਪੀ.ਯੂ. ਦੇ ਬੁਲਾਰੇ ਤੋਂ ਜਦੋਂ ਹੋਸਟਲ ਨੰਬਰ ਦੋ ਦੇ ਮੈਸ ਠੇਕੇਦਾਰ 'ਤੇ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 'ਏ.ਬੀ.ਪੀ. ਸਾਂਝਾ' ਦੇ ਸੂਤਰਾਂ ਮੁਤਾਬਕ, ਪੀ.ਯੂ. ਪ੍ਰਸ਼ਾਸਨ ਹੋਸਟਲ ਨੰਬਰ ਦੋ ਦੀ ਮੈਸ ਕੰਟ੍ਰੈਕਟਰ ਦਾ ਠੇਕਾ ਖਤਮ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਕੋਈ ਜਾਣਕਾਰੀ ਨਹੀਂ ਪਰ ਸੂਤਰਾਂ ਮੁਤਾਬਕ ਇਸ ਬਾਰੇ ਚਰਚਾ ਚੱਲ ਰਹੀ ਹੈ।