Bhana Sidhu arrest : ਪੁਲਿਸ ਨੇ ਫ਼ਿਲਮੀ ਅੰਦਾਜ਼ ਵਿੱਚ ਮੁੜ ਲੁਧਿਆਣਾ-ਅੰਮ੍ਰਿਤਸਰ ਹਾਈਵੇ ਤੋਂ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦਈਏ ਕਿ ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਉਸ ਨੂੰ ਲੁਧਿਆਣਾ ਟੱਪਣ ਨਹੀਂ ਦਿੱਤਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਟਰੈਪ ਲਾ ਕੇ ਗੱਡੀਆਂ ਨੂੰ ਰੋਕ ਕੇ ਸਕਾਰਪੀਓ ਗੱਡੀ ਦੀ ਅਗਲੀ ਸੀਟ ‘ਤੇ ਬੈਠੇ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਉੱਥੇ ਹੀ ਸਿੱਧੂ ਦੇ ਸਾਥੀ ਨੇ ਦੱਸਿਆ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਸਿੱਧੂ ਨੂੰ ਕਿਹੜੇ ਥਾਣੇ ਵਿੱਚ ਲੈ ਕੇ ਗਏ ਹਨ। ਭਾਨਾ ਸਿੱਧੂ ਨੂੰ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਕਿ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ।


ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਵੀਡੀਓ ਹੋ ਰਿਹਾ ਵਾਇਰਲ 


ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਵੀਡੀਓ ਉਸ ਦੇ ਸਾਥੀ ਨੇ ਬਣਾਇਆ ਸੀ। ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਟੀਮ ਨੇ ਭਾਨਾ ਸਿੱਧੂ ਨੂੰ ਚੱਲਦੀ ਕਾਰ 'ਚੋਂ ਹੇਠਾਂ ਉਤਾਰ ਕੇ ਪੁਲਿਸ ਵਿਭਾਗ ਦੀ ਸਕਾਰਪੀਓ ਕਾਰ 'ਚ ਬਿਠਾ ਦਿੱਤਾ।


ਇਹ ਵੀ ਪੜ੍ਹੋ: SIdhu Moosewala News: ਮੂਸੇਵਾਲਾ ਵਾਪਸ ਆ ਗਿਆ...ਰਾਜਾ ਵੜਿੰਗ ਨੇ ਪਰਿਵਾਰ ਨੂੰ ਦਿੱਤੀ ਭਾਵੁਕ ਵਧਾਈ


'ਪਤਾ ਨਹੀਂ ਕਿਹੜੇ ਜ਼ਿਲ੍ਹੇ ਦੀ ਪੁਲਿਸ ਨੇ ਭਾਨਾ ਨੂੰ ਕੀਤਾ ਗ੍ਰਿਫ਼ਤਾਰ'


ਇਸ ਘਟਨਾ ਤੋਂ ਬਾਅਦ ਭਾਨਾ ਸਿੱਧੂ ਦੇ ਦੋਸਤਾਂ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਕਾਰ ਵਿੱਚ ਬੈਠੇ ਭਾਨਾ ਸਿੱਧੂ ਦੇ ਦੋਸਤਾਂ ਨੇ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਸਕਾਰਪੀਓ ਕਾਰ ਵਿੱਚ ਬਿਠਾਏ ਜਾਣ ਦੀ ਵੀਡੀਓ ਬਣਾ ਲਈ ਅਤੇ ਕਿਹਾ ਕਿ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੀ ਪੁਲਿਸ ਨੇ ਭਾਨਾ ਨੂੰ ਹਿਰਾਸਤ ਵਿੱਚ ਲਿਆ ਹੈ। ਨਾ ਹੀ ਉਸ ਦਾ ਕੋਈ ਕਾਰਨ ਦੱਸਿਆ ਗਿਆ ਹੈ। ਬੱਸ ਉਸ ਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਕੱਢਿਆ ਗਿਆ।


ਭਾਨਾ ਸਿੱਧੂ ਦੇ ਸਾਥੀਆਂ ਨੇ ਦੱਸਿਆ ਕਿ ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਉਹ ਅੰਮ੍ਰਿਤਸਰ ਵਿੱਚ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਦਿੱਤੇ ਧਰਨੇ ਵਿੱਚ ਗਏ ਸਨ। ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਗਿਆ। ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਸ ਨੂੰ ਰਸਤੇ 'ਚ ਹੀ ਹਿਰਾਸਤ 'ਚ ਲੈ ਲਿਆ ਗਿਆ।


ਇਹ ਵੀ ਪੜ੍ਹੋ: Elvish Yadav News: ਨੋਇਡਾ ਪੁਲਿਸ ਨੇ ਰੇਵ ਪਾਰਟੀ ਦੇ ਮਾਮਲੇ ‘ਚ ਕੀਤੀ ਕਾਰਵਾਈ, ਐਲਵਿਸ਼ ਯਾਦਵ ਗ੍ਰਿਫ਼ਤਾਰ, ਅਦਾਲਤ ‘ਚ ਕੀਤਾ ਜਾਵੇਗਾ ਪੇਸ਼