Elvish Yadav Rave Party Case: ਨੋਇਡਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ਵਿੱਚ ਐਲਵਿਸ਼ ਯਾਦਵ ਤੋਂ ਪੁੱਛਗਿੱਛ ਚੱਲ ਰਹੀ ਹੈ। ਇਸ ਦੌਰਾਨ ਨੋਇਡਾ ਪੁਲਿਸ ਦੇ ਵੱਡੇ ਅਧਿਕਾਰੀ ਵੀ ਮੌਜੂਦ ਹਨ। ਪੁਲਿਸ ਨੇ ਐਲਵਿਸ਼ ਲਈ ਪਹਿਲਾਂ ਤੋਂ ਸਵਾਲਾਂ ਦਾ ਚਿੱਠਾ ਤਿਆਰ ਕੀਤਾ ਹੋਇਆ ਸੀ, ਹੁਣ ਪੁਲਿਸ ਐਲਵਿਸ਼ ਯਾਦਵ ਤੋਂ ਗੁਪਤ ਥਾਂ ‘ਤੇ ਲਿਜਾ ਕੇ ਪੁੱਛਗਿੱਛ ਕਰ ਰਹੀ ਹੈ।


ਡੀਸੀਪੀ ਨੋਇਡਾ ਵਿਦਿਆ ਸਾਗਰ ਮਿਸ਼ਰਾ ਨੇ ਕਿਹਾ ਕਿ ਨੋਇਡਾ ਪੁਲਿਸ ਨੇ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਦਿੱਲੀ-ਐਨਸੀਆਰ ਵਿੱਚ ਪਾਰਟੀਆਂ ਵਿੱਚ ਮਨੋਰੰਜਨ ਲਈ ਸੱਪ ਦਾ ਜ਼ਹਿਰ ਉਪਲੱਬਧ ਕਰਾਉਣ ਦੇ ਦੋਸ਼ ਵਿੱਚ ਐਲਵਿਸ਼ ਯਾਦਵ ਸਮੇਤ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪਸ਼ੂ ਭਲਾਈ ਕਾਰਕੁਨ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਵੀ ਐਲਵਿਸ਼ ਯਾਦਵ ਤੋਂ ਪੁੱਛਗਿੱਛ ਕੀਤੀ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਸੀ।


ਇਹ ਵੀ ਪੜ੍ਹੋ: Pooja Hegde: ਪੂਜਾ ਹੇਗੜੇ ਨੇ ਬਾਡੀਕੋਨ ਡਰੈੱਸ ਪਹਿਨ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ, ਹੌਟ ਲੁੱਕ ਨਾਲ ਇੰਟਰਨੈੱਟ 'ਤੇ ਮਚਾ ਦਿੱਤੀ ਤਬਾਹੀ