ਲੁਧਿਆਣਾ: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨ ਅੰਦੋਲਨ ਵਿਚਕਾਰ ਬਾਹਰਲੇ ਸੂਬਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਝੋਨੇ ਦੇ ਫਸਲ ਨਾਲ ਲੱਦੇ ਟਰੱਕ ਪੰਜਾਬ 'ਚ ਦਾਖਲ ਹੋ ਰਹੇ ਹਨ।ਇਨ੍ਹਾਂ ਬਾਹਰੀ ਸੂਬਿਆਂ ਤੋਂ ਆਏ ਟਰੱਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਇਸ ਮੁੱਦੇ ਤੇ ਸਪੱਟਸ਼ੀਕਰਨ ਦਿੰਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਜ਼ਿਆਦਾ ਟਰੱਕ ਬਾਸਮਤੀ ਦੇ ਨਾਲ ਸਬੰਧਿਤ ਹੀ ਹਨ।


ਕਿਸਾਨਾਂ ਨੇ ਕਈ ਟੱਰਕਾਂ ਨੂੰ ਕਾਬੂ ਕੀਤਾ ਹੈ।ਇਸ ਮਾਮਲੇ ਤੇ ਵਿਰੋਧ ਧਿਰਾਂ ਵੀ ਸਵਾਲ ਖੜ੍ਹੇ ਕਰ ਰਹੀਆਂ ਹਨ।ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰ ਦੇ ਵਲੋਂ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਾਹਰ ਤੋਂ ਝੋਨੇ ਦੀ ਖਰੀਦ ਕਰਕੇ ਪੰਜਾਬ ਅੰਦਰ ਵੇਚ ਰਹੇ ਹਨ।ਉਨ੍ਹਾਂ ਕਿਹਾ ਬੇਸ਼ੱਕ ਵਿਰੋਧੀ ਧਿਰ ਇਸ ਤੇ ਸਵਾਲ ਕਰ ਰਹੀ ਹੈ ਪਰ ਇੱਥੇ ਥੋੜ੍ਹੀ ਕਨਫਿਊਜ਼ਨ ਹੈ।ਉਨ੍ਹਾਂ ਕਿਹਾ ਕਿ ਵਧੇਰੇ ਟਰੱਕ ਬਾਸਮਤੀ ਵਾਲੇ ਹੀ ਹਨ।

ਆਸ਼ੂ ਨੇ ਕਿਹਾ ਕਿ, "ਹਰ ਸਾਲ ਬਾਸਮਤੀ ਬਾਹਰੋਂ ਹੀ ਖਰੀਦ ਕੇ ਪੰਜਾਬ ਅੰਦਰ ਵੇਚੀ ਜਾਂਦੀ ਹੈ।ਸੈਲਰ ਮਾਲਿਕ ਹਰ ਸਾਲ ਬਾਹਰੋਂ ਹੀ ਬਾਸਮਤੀ ਮੰਗਵਾ ਕੇ ਵੇਚਦੇ ਹਨ।ਪੁਲਿਸ ਵੈਰੀਫਿਕੇਸ਼ਨ ਮਗਰੋਂ ਹੀ ਛੱਡਦੀ ਹੈ।ਇਸ ਤੋਂ ਇਲਾਵਾ ਹੁਣ ਤੱਕ 200 ਦੇ ਕਰੀਬ ਟਰੱਕਾਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ।