ਅੰਮ੍ਰਿਤਸਰ: ਟੋਲ ਪਲਾਜਿਆਂ ਤੇ ਬੈਠੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜਿਆਂ 'ਤੇ ਇਸ ਸਾਲ ਦਸ਼ਹਿਰੇ ਦੇ ਮੌਕੇ ਯਾਨੀ ਐਤਵਾਰ ਨੂੰ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁੱਤਲੇ ਸਾੜੇ ਜਾਣਗੇ।ਕਿਸਾਨ ਆਗੂਆਂ ਨੇ ਮੋਦੀ, ਅਡਾਨੀ ਅਤੇ ਅੰਬਾਨੀ ਨੂੰ ਅੱਜ ਦੇ ਯੁੱਗ ਦਾ ਰਾਵਣ ਕਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ "ਐਤਵਾਰ ਨੂੰ ਦਸ਼ਹਿਰੇ ਦੇ ਤਿਉਹਾਰ ਮੌਕੇ ਦੇਸ਼ ਦੀ ਕਿਸਾਨੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੋਦੀ ਰੂਪੀ ਰਾਵਣ ਦੇ ਜਿੱਥੇ ਟੋਲ ਪਲਾਜਿਆਂ ਤੇ ਪੁਤਲੇ ਸਾੜੇ ਜਾਣਗੇ, ਉਥੇ ਹੀ ਜੋ ਲੋਕ ਆਪਣੇ ਪਿੰਡਾਂ 'ਚ ਹਨ ਉਹ ਆਪਣੇ ਪਿੰਡਾਂ 'ਚ ਰਹਿ ਕੇ ਮੋਦੀ, ਅਡਾਨੀ ਤੇ ਅੰਬਾਨੀ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕਰਨ।"
ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅੰਗਰੇਜ ਸਿੰਘ ਚਾਟੀਵਿੰਡ ਤੇ ਸਾਹਿਬ ਸਿੰਘ ਨੇ ਕਿਹਾ "ਪ੍ਰਧਾਨ ਮੰਤਰੀ ਜੋ ਮਰਜੀ ਕਹੀ ਜਾਵੇ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣੇ ਕਿਸਾਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਤੇ ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਰਹੇਗਾ।"