ਬਠਿੰਡਾ ਦੇ ਐਸਐਸਪੀ ਕੋਰੋਨਾ ਪੌਜ਼ੇਟਿਵ, ਹੁਣ ਖ਼ਜ਼ਾਨਾ ਮੰਤਰੀ ਇਕਾਂਤਵਾਸ ਪਹੁੰਚੇ
ਏਬੀਪੀ ਸਾਂਝਾ | 17 Aug 2020 02:37 PM (IST)
ਇਸ ਵਾਰ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਥਾਂਵਾਂ 'ਤੇ ਤਿਰੰਗਾ ਲਹਿਰਾਉਣਾ ਪੰਜਾਬ ਦੇ ਕਈ ਮੰਤਰੀਆਂ ਨੂੰ ਭਾਰੀ ਪੈ ਗਿਆ ਕਿਉਂਕਿ ਉਨ੍ਹਾਂ ਦੀ ਖੁਦ ਦੀ ਜਾਂ ਸਮਾਗਮ 'ਚ ਉਨ੍ਹਾਂ ਦੇ ਨਾਲ ਸ਼ਾਮਲ ਕਿਸੇ ਨਾ ਕਿਸੇ ਅਧਿਕਾਰੀ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆ ਰਹੀ ਹੈ।
ਬਠਿੰਡਾ: ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਵਿਰਕ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਖੁਦ ਨੂੰ ਸਵੈ ਇਕਾਂਤਵਾਸ ਕਰ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ਰਾਹੀਂ ਦਿੱਤੀ। ਉਨ੍ਹਾਂ ਲਿਖਿਆ ਕਿ ਬਠਿੰਡਾ ਦੇ ਐਸਐਸਪੀ ਕੋਰੋਨਾ ਪੌਜ਼ੇਟਿਵ ਆਏ ਹਨ ਤੇ ਮੈਂ ਉਨ੍ਹਾਂ ਨੂੰ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਮਿਲਿਆ ਸੀ। ਡਾਕਟਰੀ ਸਲਾਹ ਅਨੁਸਾਰ ਤੇ ਆਪਣੇ ਪਰਿਵਾਰ ਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਸਵੈ ਇਕਾਂਤਵਾਸ ਵਿੱਚ ਜਾ ਰਿਹਾ ਹਾਂ ਤੇ ਇਸ ਸਮੇਂ ਦੌਰਾਨ ਮੇਰੇ ਵੱਲੋਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904