ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਖੁਦ ਇਹ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਲਿਖਿਆ 'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾਂ ਹਾਂ ਕਿ ਮੇਰੀ ਕੋਰੋਨਾਂ ਰਿਪੋਰਟ ਪੌਜ਼ੇਟਿਵ ਆਈ ਸੀ। ਪਿਛਲੇ ਕਈ ਦਿਨਾਂ ਤੋਂ ਕੁਝ ਕੋਰੋਨਾ ਦੇ ਹਲਕੇ ਲੱਛਣਾਂ ਦੇ ਚੱਲਦਿਆਂ ਮੈਂ ਕੋਰੋਨਾ ਟੈਸਟ ਕਰਾਇਆ ਤਾਂ ਰਿਪੋਰਟ ਪੌਜ਼ੇਟਿਵ ਆਈ ਸੀ। ਹੁਣ ਮੈਂ ਇਕਾਂਤਵਾਸ ਹਾਂ ਤੇ ਬਿਲਕੁਲ ਤੰਦਰੁਸਤ ਹਾਂ। ਜਲਦੀ ਹੀ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾਂ।'
ਉਨ੍ਹਾਂ ਇਹ ਵੀ ਕਿਹਾ 'ਤੁਹਾਡੇ ਕੰਮ ਕਾਰ ਕਰਵਾਉਣ ਲਈ ਮੇਰਾ ਫੋਨ 24 ਘੰਟੇ ਖੁੱਲ੍ਹਾ ਹੈ ਤੇ ਕਿਸੇ ਨੂੰ ਕੰਮ ਹੈ ਤਾਂ ਫੋਨ 'ਤੇ ਸੰਪਰਕ ਕਰ ਸਕਦੇ ਹੋ।'
ਵਿਵਾਦਾਂ 'ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ
ਟਰੰਪ 'ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ