ਅਬੋਹਰ: ਇੱਥੇ ਦੇ ਭੀਮ ਕੱਤਲ ਕਾਂਡ ਮਾਮਲੇ ‘ਚ ਸਜਾ ਕੱਟ ਰਹੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀ ਲੈ ਰਹੀਆਂ। ਹੁਣ ਤਾਜ਼ਾ ਮਾਮਲੇ ‘ਚ ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਡੋਡਾ ਸਣੇ ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਨਜਦੀਕੀ ਸਾਥੀਆਂ ਖਿਲਾਫ਼ ਧਾਰਾ 420, 465, 467, 468, 471, 384 ਅਤੇ 120 ਬੀ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਪੁਲਿਸ ਵਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਸਿਟੀ-1 ਅਬੋਹਰ ‘ਚ ਦਰਜ ਮੁਕਦਮਾ ਸੀਬੀਆਈ ਦੇ ਸਾਬਕਾ ਅਧਿਕਾਰੀ (ਸੁਵਰਗਵਾਸੀ) ਦੀ ਪਤਨੀ ਆਸ਼ਾ ਰਾਣੀ ਦੇ ਬਿਆਨਾ ‘ਤੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਸ਼ਿਵ ਲਾਲ ਡੋਡਾ ਸਣੇ ਉਨ੍ਹਾਂ ਦੀ ਪਤਨੀ ਸੁਨੀਤਾ ਡੋਡਾ, ਨੂੰਹ ਸੁਹਾਨੀ ਡੋਡਾ, ਰਾਜੀਵ ਚੁੱਘ, ਸੁਰਿੰਦਰ ਕੁਮਾਰ, ਬਿੱਲਾ ਕੁੱਕੜ, ਕ੍ਰਿਸ਼ਨਾ ਨਗਰੀ ਵਾਸੀ ਅਤੇ ਚਾਰੂ ਪ੍ਰਿੰਟਿੰਗ ਪ੍ਰੈਸ ਵਾਲੇ ਰਾਜੀਵ ਰਤਨ ਧੀਗੜਾ ਅਤੇ ਸਿਰਸਾ ਵਾਸੀ ਸੁਰੇਸ਼ ਸ਼ਰਮਾ ਅਤੇ ਮਨੋਜ ਕੁਮਾਰ ਗੋਲੀਆਨ ਅਤੇ ਰਾਕੇਸ਼ ਕੁਮਾਰ ਦੇ ਨਾਂ ਸ਼ਾਮਲ ਹਨ।
ਦੱਸ ਦਈਏ ਕਿ ਆਸ਼ਾ ਰਾਣੀ ਨੇ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਇੱਕ ਸ਼ਿਕਾਇਤ ਪੱਤਰ ਦੇਕੇ ਆਪਣਾ ਹੱਰ ਬੀਤੀ ਦੱਸੀ ਕਿ ਉਸਦੇ ਬੇਟੇ ਨੀਰਜ ਅਰੋੜਾ ਵਲੋਂ ਬਣਾਈ ਗਈ ਫਰਮ ਗਲੈਕਸੀ ਏਮਬ੍ਰਾਈਡਰੀ ਪ੍ਰਾਈਵੇਟ ਲਿਮਿਟੇਡ ਦੇ ਹਿੱਸੇਦਾਰ ਸੁਰੇਸ਼ ਕੁਮਾਰ, ਮਨੋਜ ਕੁਮਾਰ ਤੋਂ ਅਬੋਹਰ-ਮਲੋਟ ਰੋਡ ‘ਤੇ ਓਵਰ ਬ੍ਰਿਜ ਦੇ ਨੇੜੇ ਅਤੇ ਸੰਤ ਨਿਰੰਕਾਰੀ ਭਵਨ ਦੇ ਨਾਲੋ ਲੰਘਦੀ ਰੇਲਵੇ ਲਾਈਨ ਦੇ ਨਾਲ ਲਗਵੀ 7 ਏਕੜ ਰਕਬੇ ਦਾ ਸੌਦਾ 90 ਲਖ ਰੁਪਏ ਦੇ ਹਿਸਾਬ ਨਾਲ ਕੀਤਾ ਸੀ। ਸ਼ਿਕਾਇਤਕਰਤਾ ਦੇ ਇਲਜਾਮ ਮੁਤਾਬਕ ਉਸਦੇ ਬੇਟੇ ਨੇ 90 ਲਖ ਰੁਪਏ ਬੈੰਕ ਅਕਾਉਂਟ ਰਾਹੀਂ ਜ਼ਮੀਨ ਮਾਲਕਾਂ ਨੂੰ ਦਿੱਤੇ ਅਤੇ ਡੇਢ ਕਰੋੜ ਰੁਪਏ ਨਗਦ ਦਿਤੇ, ਪਰ ਜ਼ਮੀਨ ਮਾਲਕਾਂ ਨੇ 2 ਕਰੋੜ 40 ਲੱਖ ਰੁਪਏ ਰਾਸ਼ੀ ਵਾਪਸ ਕੀਤੇ ਬਗੈਰ ਇਕਰਾਰਨਾਮੇ ਤੋਂ ਮੁਕਰ ਕੇ ਉਕਤ 7 ਏਕੜ ਜ਼ਮੀਨ ਦਾ ਸੌਦਾ 2 ਜੁਲਾਈ 2016 ਨੂੰ ਦਿੱਲੀ ਦੀ ਫਰਮ ਜੀਟੀ ਡਿਵੈਲਪਰ ਦੇ ਹੱਕ ‘ਚ ਕਰ ਦਿੱਤੀ।
ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ ਪੁਲਿਸ ਵਲੋਂ ਕੀਤੀ ਗਈ ਮੁੱਢਲੀ ਜਾਂਚ ‘ਚ ਮਾਮਲਾ ਧੋਖਾਧੜੀ ਦਾ ਪਾਏ ਜਾਣ ‘ਤੇ ਇਸਦੀ ਰਿਪੋਰਟ ਡੀਆਈਜੀ ਨੂੰ ਭੇਜੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੀ ਮੰਜੂਰੀ ਮਿਲਣ ‘ਤੇ ਇਹ ਮੁਕਦਮਾ ਦਰਜ ਕੀਤਾ ਗਿਆ।
ਇਸ ਮਾਮਲੇ ‘ਚ ਥਾਣਾ ਸਿਟੀ-1 ਅਬੋਹਰ ਦੇ ਥਾਣਾ ਪ੍ਰਭਾਰੀ ਅੰਗਰੇਜ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਆਲਾ-ਅਫਸਰਾਂ ਦੀ ਮੰਜੂਰੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭੀਮ ਕੱਤਲ ਕਾਂਡ: ਸ਼ਿਵ ਲਾਲ ਡੋਡਾ ਸਣੇ 10 ਖਿਲਾਫ਼ ਮੁਕਦਮਾ ਦਰਜ
ਏਬੀਪੀ ਸਾਂਝਾ
Updated at:
11 Jul 2020 01:16 PM (IST)
ਭੀਮ ਕੱਤਲ ਕਾਂਡ ਮਾਮਲੇ ‘ਚ ਸਜਾ ਕੱਟ ਰਹੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀ ਲੈ ਰਹੀਆਂ। ਹੁਣ ਤਾਜ਼ਾ ਮਾਮਲੇ ‘ਚ ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਡੋਡਾ ਸਣੇ ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਨਜਦੀਕੀ ਸਾਥੀਆਂ ਖਿਲਾਫ ਮੁਕਦਮਾ ਦਰਜ ਕੀਤਾ ਹੈ।
- - - - - - - - - Advertisement - - - - - - - - -