ਤਰਨਤਾਰਨ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ‘ਤੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪੈਦਾ ਕਰਨ ਅਤੇ ਇੱਕ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕਰਨ ਦਾ ਦੋਸ਼ ਲੱਗਾ ਸੀ। ਇਸ ਮਾਮਲੇ ਵਿੱਚ ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਕੰਚਨਪ੍ਰੀਤ ਕੌਰ, ਆਈਟੀ ਵਿੰਗ ਇੰਚਾਰਜ ਨਛੱਤਰ ਸਿੰਘ ਗਿੱਲ ਸਮੇਤ 25 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

Continues below advertisement

ਇਨ੍ਹਾਂ ਅਧਿਕਾਰੀਆਂ 'ਤੇ ਡਿੱਗੀ ਗਾਜ਼

ਪਰ ਇਹ ਸਾਰਾ ਮਾਮਲਾ ਮਾਨਯੋਗ ਅਦਾਲਤ ਵਿੱਚ ਠੀਕ ਅਤੇ ਸੰਤੋਸ਼ਜਨਕ ਜਵਾਬ ਪੇਸ਼ ਨਾ ਕਰਨ ਕਾਰਨ, ਪੰਜਾਬ ਦੇ DGP ਗੌਰਵ ਯਾਦਵ ਨੇ ਜ਼ਿਲ੍ਹੇ ਦੇ ਦੋ DSP ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚ DSP ਡਿਟੈਕਟਿਵ ਹਰਿੰਦਰ ਸਿੰਘ ਅਤੇ DSP PBI ਦੇ ਨਾਲ ਕਪੂਰਥਲਾ ਜੇਲ੍ਹ ਦੇ ਸੁਪਰਿੰਟੈਂਡੈਂਟ ਦਾ ਨਾਮ ਵੀ ਸ਼ਾਮਲ ਹੈ।

Continues below advertisement

ਸੂਤਰਾਂ ਮੁਤਾਬਕ, ਤਰਨਤਾਰਨ ਵਿਧਾਨ ਸਭਾ ਹਲਕੇ ਦੇ ਉਪਚੋਣ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਅਤੇ ਆਈਟੀ ਵਿੰਗ ਇੰਚਾਰਜ ਨਛੱਤਰ ਸਿੰਘ ਗਿੱਲ ਦੀ ਇੱਕ ਪੁਲਿਸ ਕਰਮਚਾਰੀ ਨਾਲ ਹੋਈ ਤਕਰਾਰ ਦਾ ਮਾਮਲਾ ਪਹਿਲਾਂ ਹੀ ਕਾਫ਼ੀ ਸੁਰਖੀਆਂ ‘ਚ ਰਹਿ ਚੁੱਕਾ ਹੈ। ਇਸੀ ਘਟਨਾ ਨਾਲ ਜੁੜਿਆ ਮਾਮਲਾ ਥਾਣਾ ਸਿਟੀ ਤਰਨਤਾਰਨ ਵਿੱਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਨਛੱਤਰ ਸਿੰਘ ਗਿੱਲ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਇਸ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ ਅਤੇ ਚੋਣ ਕਮਿਸ਼ਨ ਨੂੰ ਪੁਲਿਸ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਬਾਅਦ ਵਿੱਚ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਅਤੇ ਦੋ ਸਾਥੀਆਂ ਨੂੰ ਨਿਆਇਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਸਨ, ਪਰ ਅਕਾਲੀ ਦਲ ਬਾਦਲ ਵੱਲੋਂ ਹਾਈ ਕੋਰਟ ਵਿੱਚ ਜਮਾਨਤ ਅਰਜ਼ੀ ਦਾਇਰ ਕੀਤੀ ਗਈ। ਇਸ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਨੂੰ ਜਮਾਨਤ ਦੇ ਦਿੱਤੀ।ਜਮਾਨਤ ਮਿਲਦੇ ਹੀ, ਹਾਈ ਕੋਰਟ ਵਿੱਚ ਸੰਤੋਸ਼ਜਨਕ ਜਵਾਬ ਪੇਸ਼ ਨਾ ਕਰਨ ਦੇ ਕਾਰਨ ਪੰਜਾਬ ਦੇ DGP ਗੌਰਵ ਯਾਦਵ ਨੇ ਤਰਨਤਾਰਨ ਦੇ DSP ਡਿਟੈਕਟਿਵ ਹਰਿੰਦਰ ਸਿੰਘ ਅਤੇ DSP PBI ਗੁਲਜ਼ਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਹਾਈ ਕੋਰਟ ਦੇ ਹੁਕਮਾਂ ‘ਤੇ ਨਛੱਤਰ ਸਿੰਘ ਗਿੱਲ ਦੀ ਰਿਹਾਈ ਨਾਲ ਜੁੜੇ ਮਾਮਲੇ ‘ਚ ਕਪੂਰਥਲਾ ਜੇਲ੍ਹ ਦੇ ਸੁਪਰਿੰਟੈਂਡੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।