Ludhiana News: ਪੰਜਾਬ ਵਿੱਚ ਜਲਦੀ ਹੀ ਸਰਦੀ ਦੀਆਂ ਛੁੱਟੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਦੱਸ ਦੇਈਏ ਕਿ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹੁਣ ਸਿਰਫ ਰਜਾਈ 'ਚ ਦੁਬਕ ਕੇ ਨਹੀਂ ਬੀਤਣਗੀਆਂ, ਸਗੋਂ ਇਸ ਦੌਰਾਨ ਵਿਦਿਆਰਥੀ ਆਪਣੀ ਲੁਕੀ ਹੋਈ ਕਲਾ ਨੂੰ ਵੀ ਨਿਖਾਰਨਗੇ। ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਨੇ ਸਿੱਖਿਆ ਦੇ ਖੇਤਰ 'ਚ ਇੱਕ ਵਿਸ਼ੇਸ਼ ਕਦਮ ਚੁੱਕਦੇ ਹੋਏ ਸੂਬੇ ਦੇ 356 ਪੀ. ਐੱਮ.-ਸ਼੍ਰੀ ਸਕੂਲਾਂ 'ਚ ਆਨਲਾਈਨ ਵਿੰਟਰ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ।

Continues below advertisement

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੀ ਸਿਹਤ ਸਭ ਤੋਂ ਉੱਪਰ ਹੈ। ਇਸ ਲਈ ਉਨ੍ਹਾਂ ਨੂੰ ਸਕੂਲ ਬੁਲਾਉਣ ਦੀ ਬਜਾਏ ਘਰ 'ਚ ਹੀ ਸੁਰੱਖਿਅਤ ਮਾਹੌਲ 'ਚ ਇਹ ਕੈਂਪ ਕਰਵਾਇਆ ਜਾਵੇਗਾ। ਭਾਰਤ ਸਰਕਾਰ ਨੇ ਇਸ ਪਹਿਲ ਨੂੰ ਮਜ਼ਬੂਤੀ ਦੇਣ ਲਈ ਪੀ. ਏ. ਬੀ. ਦੇ ਤਹਿਤ ਪ੍ਰਤੀ ਵਿਦਿਆਰਥੀ 100 ਰੁਪਏ ਦਾ ਫੰਡ ਵੀ ਮਨਜ਼ੂਰ ਕੀਤਾ ਹੈ।

ਕੈਂਪ ਦੌਰਾਨ ਅਧਿਆਪਕ ਅਤੇ ਵਿਦਿਆਰਥੀ ‘ਜੂਮ’ ਐਪ ਦੇ ਜ਼ਰੀਏ ਜੁੜਨਗੇ। ਅਧਿਆਪਕ ਬੱਚਿਆਂ ਨੂੰ ਆਨਲਾਈਨ ਗਾਈਡ ਕਰਨਗੇ ਅਤੇ ਵਿਦਿਆਰਥੀ ਘਰ 'ਚ ਮੁਹੱਈਆ ਸੰਸਾਧਨਾਂ ਤੋਂ ਹੀ ਪ੍ਰਾਜੈਕਟ ਤਿਆਰ ਕਰਨਗੇ।

Continues below advertisement

31 ਜਨਵਰੀ ਤੱਕ ਜਮ੍ਹਾਂ ਕਰਵਾਉਣੀ ਪਏਗੀ ਰਿਪੋਰਟ

ਦੱਸ ਦੇਈਏ ਕਿ ਵਿਭਾਗ ਨੇ ਇਸ ਸਮਾਗਮ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਸਾਰੇ ਸਕੂਲਾਂ ਨੂੰ ਸਰਦੀਆਂ ਦੇ ਕੈਂਪ ਦੀਆਂ ਵਿਸਤ੍ਰਿਤ ਰਿਪੋਰਟਾਂ ਅਤੇ ਸ਼ਾਨਦਾਰ ਤਸਵੀਰਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਹ ਪੂਰਾ ਰਿਕਾਰਡ 31 ਜਨਵਰੀ, 2026 ਤੱਕ SCERT ਦੀ ਈਮੇਲ ਆਈਡੀ 'ਤੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਪਾਰਦਰਸ਼ਤਾ ਬਣਾਈ ਰੱਖਣ ਲਈ ਪ੍ਰਬੰਧਨ ਪੋਰਟਲ 'ਤੇ ਪੂਰੇ ਖਰਚੇ ਦੇ ਵੇਰਵੇ ਅਤੇ ਵਰਤੋਂ ਸਰਟੀਫਿਕੇਟ ਅਪਡੇਟ ਕਰਨਾ ਲਾਜ਼ਮੀ ਹੋਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।