Rajya Sabha Bypolls Notification: ਭਾਰਤੀ ਚੋਣ ਆਯੋਗ (ECI) ਨੇ 2 ਰਾਜਾਂ ਦੀਆਂ 5 ਸੀਟਾਂ 'ਤੇ ਰਾਜ ਸਭਾ ਉਪਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਇਸ ਵੇਲੇ ਪੰਜਾਬ ਦੀ ਇੱਕ ਅਤੇ ਜੰਮੂ-ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਹੋਣਗੀਆਂ। ਪੰਜਾਬ ਦੀ ਸੀਟ ਜੂਨ 2025 ਵਿੱਚ ਸੰਜੀਵ ਅਰੋੜਾ ਦੇ ਵਿਧਾਇਕ ਬਣਨ ਤੋਂ ਬਾਅਦ ਸਾਂਸਦ ਪਦ ਤੋਂ ਅਸਤੀਫਾ ਦੇਣ ਨਾਲ ਖਾਲੀ ਹੋਈ ਸੀ

Continues below advertisement

ਜੰਮੂ-ਕਸ਼ਮੀਰ ਦੀਆਂ 4 ਸੀਟਾਂ ਗੁਲਾਮ ਨਬੀ ਆਜ਼ਾਦ, ਮੀਰ ਮੁਹੰਮਦ ਫਯਾਜ਼, ਸ਼ਮਸ਼ੇਰ ਸਿੰਘ ਅਤੇ ਨਜ਼ੀਰ ਅਹਿਮਦ ਲਾਵੇ ਦੇ ਰਿਟਾਇਰ ਹੋਣ ਨਾਲ ਖਾਲੀ ਹੋਈਆਂ ਹਨਮਈ 2025 ਵਿੱਚ ਆਂਧਰਾ ਪ੍ਰਦੇਸ਼ ਵਿੱਚ ਰਾਜ ਸਭਾ ਦੀ ਇੱਕ ਸੀਟ 'ਤੇ ਜ਼ਿਮਣੀ ਚੋਣ ਹੋ ਚੁੱਕੀ ਹੈ, ਜੋ ਵੀ. ਵਿਜਯਸਾਈ ਰੈੱਡੀ ਦੇ ਅਸਤੀਫੇ ਨਾਲ ਖਾਲੀ ਹੋਈ ਸੀਹਾਲਾਂਕਿ ਚੋਣ ਆਯੋਗ ਦਾ ਫੋਕਸ ਹੁਣ ਇਨ੍ਹਾਂ 2 ਰਾਜਾਂ ਦੇ ਉਪਚੋਣ, ਬਿਹਾਰ ਵਿਧਾਨ ਸਭਾ ਚੋਣ ਅਤੇ ਉਪਚੋਣਾਂ 'ਤੇ ਹੈ।

Continues below advertisement

ਇਸ ਵਜ੍ਹਾ ਕਰਕੇ ਖਾਲੀ ਹੋਈ ਸੀ ਇਹ ਸੀਟ

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਤੋਂ ਰਾਜ ਸਭਾ ਦੀ ਖ਼ਾਲੀ ਹੋਈ ਸੀਟ ਲਈ ਜ਼ਿਮਨੀ ਚੋਣਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈਇਹ ਸੀਟ ਸੰਜੀਵ ਅਰੋੜਾ ਦੇ 1 ਜੁਲਾਈ, 2025 ਨੂੰ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ, ਜਿਸ ਦੀ ਮਿਆਦ 9 ਅਪ੍ਰੈਲ, 2028 ਤੱਕ ਹੈਨੋਟੀਫਿਕੇਸ਼ਨ ਅਨੁਸਾਰ, ਨਾਮਜ਼ਦਗੀਆਂ 6 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਅਤੇ 13 ਅਕਤੂਬਰ, 2025 ਤੱਕ ਦਾਖ਼ਲ ਕੀਤੀਆਂ ਜਾ ਸਕਣਗੀਆਂ

ਇਹ ਹੈ ਪੂਰਾ ਸ਼ੈਡਿਊਲ

ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ, ਨਾਮਜ਼ਦਗੀਆਂ ਦੀ ਪੜਤਾਲ 14 ਅਕਤੂਬਰ, 2025 (ਮੰਗਲਵਾਰ) ਨੂੰ ਹੋਵੇਗੀਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਆਖ਼ਰੀ ਮਿਤੀ 16 ਅਕਤੂਬਰ, 2025 (ਵੀਰਵਾਰ) ਨਿਰਧਾਰਤ ਕੀਤੀ ਗਈ ਹੈਜੇਕਰ ਵੋਟਿੰਗ ਦੀ ਲੋੜ ਪਈ ਤਾਂ ਇਹ 24 ਅਕਤੂਬਰ, 2025 (ਸ਼ੁੱਕਰਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀਪੂਰੀ ਚੋਣ ਪ੍ਰਕਿਰਿਆ 28 ਅਕਤੂਬਰ, 2025 (ਮੰਗਲਵਾਰ) ਤੱਕ ਮੁਕੰਮਲ ਕਰ ਲਈ ਜਾਵੇਗੀ

ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਰਾਮ ਲੋਕ ਖਟਾਨਾ ਨੂੰ ਜ਼ਿਮਨੀ ਚੋਣ ਲਈ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਹੈਇਸਦੇ ਨਾਲ ਹੀ, ਡਿਪਟੀ ਸਕੱਤਰ ਜਸਵਿੰਦਰ ਸਿੰਘ ਨੂੰ ਚੋਣ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਹਾਇਕ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।