ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਪੰਜਾਬ ਦੇ ਗਰਮਾਏ ਮਾਹੌਲ ਵਿੱਚ ਖਾਲਿਸਤਾਨੀ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫਜੇ) ਨਾ ਨਵੇਂ ਐਲਾਨ ਕਰਕੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਐਸਐਫਜੇ ਨੇ 5 ਨਵੰਬਰ ਨੂੰ ਏਅਰ ਇੰਡੀਆ ਦੀਆਂ ਦਿੱਲੀ ਤੋਂ ਲੰਡਨ ਉਡਾਣਾਂ ’ਚ ਅੜਿੱਕਾ ਪਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਮਗਰੋਂ ਦਿੱਲੀ ’ਚ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ।

ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਸਿੱਖ ਕਤਲੇਆਮ ਦੇ ਵਿਰੋਧ ’ਚ ਇਹ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਗਰਮਾਏ ਮਾਹੌਲ ਦਾ ਵੀ ਖਾਲਿਸਤਾਨ ਪੱਖੀ ਜਥੇਬੰਦੀ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਹੈ। ਇਸ ਮਗਰੋਂ ਖ਼ੁਫ਼ੀਆ ਏਜੰਸੀਆਂ ਨੇ ਦਿੱਲੀ ਪੁਲਿਸ, ਸੀਆਈਐਸਐਫ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਹੈ। ਐਸਐਫਜੇ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਜੁੜਨ ਤੇ ਲੰਡਨ ਜਾਣ ਵਾਲੀਆਂ ਉਡਾਣਾਂ ਏਆਈ-111 ਤੇ ਏਆਈ-531 ’ਚ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਰੋਕਣ।

ਪੰਜਾਬ ਦੀ ਹਵਾ ਦਿੱਲੀ ਤੋਂ ਕਿਤੇ ਵਧਿਆ, ਫਿਰ ਪ੍ਰਦੂਸ਼ਣ ਫੈਲਾਉਣ ਲਈ ਪੰਜਾਬ ਨੂੰ ਕਿਉਂ ਕੀਤਾ ਜਾ ਰਿਹਾ ਬਦਨਾਮ?

ਵੀਡੀਓ ਸੁਨੇਹੇ ’ਚ ਐਸਐਫਜੇ ਦੇ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਗਾਂਧੀ ਤੋਂ ਲੈ ਕੇ ਮੋਦੀ ਤੱਕ ਭਾਰਤ ਦੇ ਹਾਕਮਾਂ ਨੇ ਸਿੱਖ ਕਤਲੇਆਮ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਦਾ ਪਰਦਾਫਾਸ਼ ਕਰਨ ਦੀ ਲੋੜ ਹੈ। ਉਸ ਨੇ ਏਅਰ ਇੰਡੀਆ ਦੇ ਮੁਸਾਫਰਾਂ ਨੂੰ ਕਿਹਾ ਹੈ ਕਿ ਉਹ ਸਿੱਖ ਪੀੜਤਾਂ ਦਾ ਸਾਥ ਦੇਣ ਲਈ 5 ਨਵੰਬਰ ਨੂੰ ਉਡਾਣਾਂ ਦਾ ਬਾਈਕਾਟ ਕਰਨ। ਪਨੂੰ ਨੇ ਦੋਸ਼ ਲਾਇਆ ਕਿ ਕਾਂਗਰਸ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਾਸੇ ਹਨ।

ਪੁਲਵਾਮਾ 'ਤੇ ਪਾਕਿਸਤਾਨ ਦੇ ਕਬੂਲਨਾਮੇ ਬਾਰੇ ਬੋਲੇ ਪੀਐੱਮ ਮੋਦੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904