ਤਰਨਤਾਰਨ: ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਦੀ ਸਾਜਿਸ਼ ਨੂੰ ਗੈਂਗਸਟਰਾਂ ਨੇ ਜੇਲ੍ਹ ਵਿੱਚ ਰਚੀ। ਇਹ ਤੱਥ ਪੁਲਿਸ ਦੀ ਮੁੱਢਲੀ ਜਾਂਚ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਏ ਹਨ। ਲੰਬੇ ਸਮੇਂ ਤੋਂ ਗੈਂਗਸਟਰਾਂ ਨਾਲ ਹੋਏ ਝਗੜੇ ਦਾ ਮੁੱਖ ਕਾਰਨ ਬਲਵਿੰਦਰ ਅਤੇ ਉਸ ਦਾ ਬੇਟਾ ਮੰਨਿਆ ਜਾ ਰਿਹਾ ਹੈ। ਵਿਵਾਦ ਉਦੋਂ ਹੋਇਆ ਜਦੋਂ ਬਲਵਿੰਦਰ ਦੇ ਬੇਟੇ ਨੂੰ ਕਿਸੇ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਉਦੋਂ ਉਸ ਦਾ ਗੈਂਗਸਟਰਾਂ ਨਾਲ ਝਗੜਾ ਹੋ ਗਿਆ ਤੇ ਗੈਂਗਸਟਰਾਂ ਨੇ ਆਪਸੀ ਰੰਜਿਸ਼ ਕਰਕੇ ਉਸ ਨੂੰ ਮਾਰਣ ਦੀ ਪਲਾਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ।
ਇਸੇ ਕਰਕੇ 16 ਅਕਤੂਬਰ ਨੂੰ ਗੈਂਗਸਟਰਾਂ ਨੇ ਬਲਵਿੰਦਰ ਨੂੰ ਨਿਸ਼ਾਨਾ ਬਣਾਇਆ। ਪੁਲਿਸ ਸੂਤਰਾਂ ਮੁਤਾਬਕ ਗੈਂਗਸਟਰ ਰਵਿੰਦਰ ਉਰਫ ਗਿਆਨਾਨਾ ਇਸ ਸਮੇਂ ਫਿਰੋਜ਼ਪੁਰ ਜੇਲ੍ਹ ਵਿੱਚ ਹੈ ਤੇ ਉਹ ਇਸ ਸਾਰੀ ਸਾਜਿਸ਼ ਵਿੱਚ ਸ਼ਾਮਲ ਰਿਹਾ। ਪਰ ਇਨ੍ਹਾਂ ਤੱਥਾਂ ਦੀ ਪੜਤਾਲ ਕਰਨ ਲਈ ਪੁੱਛਗਿੱਛ ਜਾਰੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਬਲਵਿੰਦਰ ‘ਤੇ 10 ਲੱਖ ਦੀ ਸੁਪਾਰੀ ਦੇ ਕੇ ਹਮਲਾ ਕਰਵਾਇਆ ਸੀ।
7 ਮਹੀਨਿਆਂ ਬਾਅਦ Sukhna Lake 'ਤੇ Boating ਹੋਈ ਸ਼ੁਰੂ
ਜਾਂਚ ‘ਚ ਇਹ ਗੱਲ ਵਾ ਸਾਹਮਣੇ ਆਈ ਹੈ ਕਿ 3 ਲੱਖ ਕਾਤਲਾਂ ਨੂੰ ਅਡਵਾਂਸ ਦਿੱਤਾ ਗਿਆ ਸੀ ਜਦੋਂਕਿ 7 ਲੱਖ ਅਦਾ ਕੀਤੇ ਜਾਣੇ ਸੀ। ਯੋਜਨਾ ਮੁਤਾਬਕ ਮੁਲਜ਼ਮ ਬਲਵਿੰਦਰ ਦੇ ਘਰ ਪਹੁੰਚੇ ਅਤੇ ਫਾਇਰਿੰਗ ਕੀਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਮਰੇਡਾਂ ਦੀ ਹੱਤਿਆ ਪਿੱਛੇ ਜੇਲ੍ਹਾਂ ਵਿੱਚ ਗੈਂਗਸਟਰ ਹਨ। ਪਰ ਜਾਂਚ ਅਜੇ ਜਾਰੀ ਹੈ।
ਉਧਰ ਇਸ ਮਾਮਲੇ ‘ਚ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਜੱਗੂ ਨੇ ਕਈ ਖੁਲਾਸੇ ਕੀਤੇ ਹਨ, ਪਰ ਜੱਗੂ ਦੀ ਸਾਜਿਸ਼ ਇਸ ਕੇਸ ਵਿਚ ਸਿੱਧੇ ਤੌਰ 'ਤੇ ਸਾਹਮਣੇ ਨਹੀਂ ਆ ਰਹੀ ਹੈ।
ਇਸ ਦੇ ਨਾਲ ਹੀ ਸ਼ਨੀਵਾਰ ਨੂੰ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਬਲਵਿੰਦਰ ਦੀ ਪਤਨੀ ਜਗਦੀਸ਼ ਕੌਰ ਨੇ ਇਸ ਕਤਲ ਵਿਚ ਗੈਂਗਸਟਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕਾਤਲਾਂ ਨੂੰ ਫੜਨ ਵਿੱਚ ਸਮਰੱਥ ਨਹੀਂ ਹੈ, ਇਸ ਲਈ ਹੁਣ ਗੈਂਗਸਟਰਾਂ ਦਾ ਐਂਗਲ ਸਾਹਮਣੇ ਲਿਆਂਦਾ ਹੈ।
ਮਾਲ ਦੀਆਂ ਟ੍ਰੇਨਾਂ ਰੱਦ ਹੋਣ ਕਰਕੇ ਆਈ ਯੂਰੀਆ ਦੀ ਘਾਟ, ਪੰਜਾਬ ‘ਚ ਕਣਕ ਅਤੇ ਸਬਜ਼ੀਆਂ ਦੀ ਬਿਜਾਈ ਹੋ ਰਹੀ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ੌਰਿਆ ਚੱਕਰ ਜੇਤੂ ਬਲਵਿੰਦਰ ਦੇ ਕਤਲ ਕੇਸ ਵਿੱਚ ਇੱਕ ਹੋਰ ਖੁਲਾਸਾ, 10 ਲੱਖ ਰੁਪਏ ‘ਚ ਗੈਂਗਸਟਰਾਂ ਨੇ ਜੇਲ੍ਹ ਵਿੱਚ ਘੜੀ ਸਾਜਿਸ਼
ਏਬੀਪੀ ਸਾਂਝਾ
Updated at:
02 Nov 2020 07:07 AM (IST)
ਬਲਵਿੰਦਰ ਸਿੰਘ (62) ਨੂੰ ਅਣਪਛਾਤੇ ਹਮਲਾਵਰਾਂ ਨੇ 16 ਅਕਤੂਬਰ ਨੂੰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿਖੇ ਉਨ੍ਹਾਂ ਦੇ ਘਰ ‘ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਦੋਂ ਪਰਿਵਾਰ ਨੇ ਅੱਤਵਾਦੀਆਂ ਦੇ ਕਤਲ ਵਿਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਸੀ।
- - - - - - - - - Advertisement - - - - - - - - -