Lok Sabha Election 2024: ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 6 ਸੀਟਾਂ ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਨੇ ਬੜ੍ਹਤ ਬਣਾਈ ਹੋਈ ਹੈ। ਬੀਜੇਪੀ ਸਾਰੀਆਂ ਸੀਟਾਂ ਉਪਰ ਪਿੱਛੇ ਚੱਲ ਰਹੀ ਹੈ।


ਵੇਖੋ ਪੂਰੀ ਲਿਸਟ
ਖਡੂਰ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਅੱਗ ਚੱਲ ਰਹੇ ਹਨ।
ਫਰੀਦਕੋਟ: ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
ਜਲੰਧਰ: ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
ਬਠਿੰਡਾ: ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।
ਹੁਸ਼ਿਆਰਪੁਰ: ਰਾਜ ਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਹਨ।
ਸੰਗਰੂਰ: ਮੀਤ ਹੇਅਰ ਅੱਗੇ ਚੱਲ ਰਹੇ ਹਨ।
ਅਨੰਦਪੁਰ ਸਾਹਿਬ: ਮਲਵਿੰਦਰ ਸਿੰਘ ਕੰਗ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ: ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਹਨ।
ਲੁਧਿਆਣਾ: ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।
ਫਤਹਿਗੜ੍ਹ ਸਾਹਿਬ: ਅਮਰ ਸਿੰਘ ਅੱਗੇ ਚੱਲ ਰਹੇ ਹਨ।
ਪਟਿਆਲਾ: ਡਾ. ਧਰਮਵੀਰ ਗਾਂਧੀ ਅੱਗੇ ਚੱਲ ਰਹੇ ਹਨ।
ਫਿਰੋਜ਼ਪੁਰ: ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ ਅੱਗੇ ਹਨ।
ਗੁਰਦਾਸਪੁਰ: ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।