Punjab News: ਪੰਜਾਬ ਸੀਐਮ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ (EC) ਦੀ ਰੇਡ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦੱਸ ਦਈਏ 'ਆਪ' ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਸਿਲਸਿਲੇ ਵਿੱਚ, ਉਹ ਦਿੱਲੀ ਵਿੱਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਪਰ ਰੇਡ ਦੀ ਖਬਰ ਨੇ ਸਿਆਸੀ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮੱਚਾ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪੰਜਾਬ ਸੀਐਮ ਦੇ ਨਿਵਾਸ 'ਤੇ ਈਸੀ ਦੀ ਰੇਡ ਕੀਤੀ। ਈਸੀ ਦੀ ਟੀਮ ਕਪੂਰਥਲਾ ਹਾਊਸ ਤਲਾਸ਼ੀ ਲੈਣ ਪਹੁੰਚੀ, ਇਸ ਮੌਕੇ ਦਿੱਲੀ ਪੁਲਿਸ ਵੀ ਨਾਲ ਮੌਜੂਦ ਰਹੀ। ਟੀਮ ਨੂੰ ਅਜੇ ਅੰਦਰ ਜਾਣ ਦੀ ਇਜ਼ਾਜਤ ਨਹੀਂ ਮਿਲੀ। ਜਿਸ ਕਰਕੇ ਦਿੱਲੀ ਪੁਲਿਸ ਅਤੇ ਈਸੀ ਟੀਮ ਅਜੇ ਬਾਹਰ ਹੀ ਖੜ੍ਹੀ ਹੋਈ ਹੈ। ਰਿਟਰਨਿੰਗ ਅਫਸਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੈਸਿਆਂ ਸੰਬੰਧੀ ਕੋਈ ਸ਼ਿਕਾਇਤ ਮਿਲੀ ਹੈ।
ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ FST ਰਿਟਰਨਿੰਗ ਅਫਸਰ ਦੇ ਅਧੀਨ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਆਰਓ ਵੀ ਮੌਕੇ ‘ਤੇ ਪਹੁੰਚ ਗਏ ਹਨ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੀ ਟਵੀਟ ਕਰਕੇ EC ਦੀ ਰੇਡ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ''ਦਿੱਲੀ ਪੁਲਿਸ ਜੋ ਕਿ CM ਮਾਨ ਦੇ ਦਿੱਲੀ ਵਾਲੇ ਘਰ 'ਤੇ ਰੇਡ ਕਰ ਪਹੁੰਚੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਦਿਨ ਦਿਹਾੜੇ ਪੈਸੇ, ਜੁੱਤੇ, ਚਾਦਰਾਂ ਵੰਡ ਰਹੇ-ਉਹ ਨਹੀਂ ਨਜ਼ਰ ਆਉਂਦਾ। ਸਗੋਂ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ਉੱਤੇ ਰੇਡ ਕਰਨ ਪਹੁੰਚ ਗਏ।''
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।