ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਜਾਰੀ ਹੈ। ਜਦਕਿ ਸੂਬੇ ਵਿੱਚ ਸਿਹਤਯਾਬੀ ਤੋਂ ਬਾਅਦ 403 ਹੋਰ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਦੂਜੇ ਪਾਸੇ, ਰਾਜ ਵਿੱਚ ਕੋਰੋਨਾ ਨਾਲ ਮੌਤ ਦਾ ਸਿਲਸਿਲਾ ਵੀ ਜਾਰੀ ਹੈ। ਕੋਰੋਨਾ ਨੇ ਤਿੰਨ ਹੋਰ ਮਰੀਜ਼ਾਂ ਦੀ ਜਾਨ ਲੈ ਲਈ।
ਅੰਮ੍ਰਿਤਸਰ, ਜਲੰਧਰ ਤੇ ਸੰਗਰੂਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਜਸਪਾਲ ਨਗਰ ਸੁਲਤਾਨਵਿੰਡ ਦਾ 62 ਸਾਲਾ ਕੋਰੋਨਾ-ਸਕਾਰਾਤਮਕ ਬਜ਼ੁਰਗ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਅੰਮ੍ਰਿਤਸਰ ਵਿੱਚ ਕੋਰੋਨਾ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਇੱਥੇ ਚਾਰ ਲੱਛਣਾਂ ਵਾਲੇ ਸ਼ੱਕੀ ਲੋਕਾਂ ਦੀ ਵੀ ਮੌਤ ਹੋਈ ਹੈ। ਹਾਲਾਂਕਿ, ਉਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ:
WHO ਨੇ ਜਤਾਈ ਉਮੀਦ, ਕੋਰੋਨਾ ਵਾਇਰਸ ਰੋਕਥਾਮ ਦਾ ਟੀਕਾ ਆਵੇਗਾ ਜਲਦ
ਸੰਗਰੂਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਥੋਂ ਦੇ ਮਲੇਰਕੋਟਲਾ ਵਿਚ ਪਿੰਡ ਡੋਲੇਵਾਲ ਦੀ ਇਕ 65 ਸਾਲਾ ਔਰਤ ਦੀ ਮੌਤ ਹੋ ਗਈ। ਹੁਣ ਤੱਕ ਇੱਥੇ ਪੰਜ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਜਲੰਧਰ ਵਿੱਚ ਇੱਕ 30 ਸਾਲਾ ਔਰਤ ਦੀ ਵੀ ਮੌਤ ਹੋ ਗਈ। ਜ਼ਿਲ੍ਹੇ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਣ ਤਕ ਸੂਬੇ ‘ਚ 128 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 34 ਸਕਾਰਾਤਮਕ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿੱਚ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਇੱਕ ਏਐਨਐਮ ਤੇ ਦੋ ਪੰਜਾਬ ਪੁਲਿਸ ਮੁਲਾਜ਼ਮ ਸ਼ਾਮਲ ਹਨ। ਜਲੰਧਰ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਸੰਕਰਮਿਤ ਮਿਲੇ ਹਨ।
ਲੁਧਿਆਣਾ ਵਿਚ 25, ਸੰਗਰੂਰ ਵਿਚ 18, ਮੁਹਾਲੀ ਵਿਚ 11, ਤਰਨਤਾਰਨ ਵਿਚ ਨੌਂ, ਪਟਿਆਲਾ ਵਿਚ ਸੱਤ, ਬਰਨਾਲਾ ਅਤੇ ਪਠਾਨਕੋਟ ਵਿਚ ਅੱਠ, ਕਪੂਰਥਲਾ ਵਿਚ ਦੋ ਅਤੇ ਰੂਪਨਗਰ ‘ਚ ਇੱਕ ਮਰੀਜ਼ ਸੰਕਰਮਿਤ ਪਾਇਆ ਗਿਆ। ਪੰਜਾਬ ‘ਚ ਸੰਕਰਮਿਤ ਦੀ ਕੁਲ ਗਿਣਤੀ 3721 ਹੋ ਗਈ ਹੈ। ਹਾਲਾਂਕਿ, ਇਨ੍ਹਾਂ ਮਾਮਲਿਆਂ ਚੋਂ ਸਿਰਫ 1065 ਐਕਟਿਵ ਕੇਸ ਹਨ। ਵੀਰਵਾਰ ਨੂੰ ਸੂਬੇ ਵਿੱਚ 31 ਲੋਕ ਠੀਕ ਹੋਏ। ਜਦਕਿ ਪੰਜਾਬ ਵਿੱਚ ਦਸ ਦਿਨਾਂ ਵਿੱਚ 31 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 949 ਸੰਕਰਮਿਤ ਪਾਏ ਗਏ ਤੇ 403 ਸਿਹਤਮੰਦ ਹੋਏ।
ਇਹ ਵੀ ਪੜ੍ਹੋ:
ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ
ਕੋਰੋਨਾ ਮੀਟਰ:
ਨਵੇਂ ਸੰਕਰਮਿਤ: 128
ਨਵੀਂ ਮੌਤ: 3
ਕੁੱਲ ਸੰਕਰਮਿਤ: 3721
ਹੁਣ ਤਕ ਸਿਹਤਮੰਦ: 2570
ਐਕਟਿਵ ਕੇਸ: 1065
ਕੁੱਲ ਮੌਤਾਂ: 86
ਕੁੱਲ ਸੈਂਪਲ: 2,19,528
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904