ਲੰਡਨ: ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਵਿਗਿਆਨੀ ਡਾਕਟਰ ਸੋਮਿਆ ਸਵਾਮੀਨਾਥਨ ਨੇ ਵੀਰਵਾਰ ਕਿਹਾ ਕਿ ਸੰਗਠਨ ਇਸ ਸਾਲ ਦੇ ਆਖੀਰ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਟੀਕਾ ਉਪਲਬਧ ਹੋਣ ਨੂੰ ਲੈਕੇ ਆਸਵੰਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਈਡ੍ਰੋਕਸੀਕਲੋਰੋਕੁਇਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਮਗਰੋਂ ਮਰੀਜ਼ਾਂ ਦੀ ਮੌਤ ਰੋਕਣ 'ਚ ਕਾਰਗਰ ਨਹੀਂ ਹੈ।


ਭਵਿੱਖ 'ਚ ਇਸ ਜਾਨਵੇਲਾ ਵਾਇਰਸ ਤੋਂ ਬਚਾਉਣ ਵਾਲੇ ਟੀਕੇ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਲਗਪਗ 10 ਉਮੀਦਵਾਰ ਮਨੁੱਖੀ ਪਰੀਖਣ ਦੀ ਕਤਾਰ 'ਚ ਹਨ। ਇਨ੍ਹਾਂ ਚੋਂ ਘੱਟੋ ਘੱਟ ਤਿੰਨ ਉਮੀਦਵਾਰ ਨਵੇਂ ਗੇੜ 'ਚ ਦਾਖ਼ਲ ਹੋ ਰਹੇ ਹਨ ਜਿੱਥੇ ਟੀਕੇ ਦਾ ਪ੍ਰਭਾਵ ਸਾਬਤ ਹੁੰਦਾ ਹੈ।


ਕਾਰਗਰ ਟੀਕੇ ਨੂੰ ਲੈਕੇ WHO ਦੇ ਯਤਨਾਂ ਦਾ ਜ਼ਿਕਰ ਕਰਦਿਆਂ ਸਵਾਮੀਨਾਥਨ ਨੇ ਕਿਹਾ ਮੈਨੂੰ ਉਮੀਦ ਹੈ, "ਮੈਂ ਆਸਵੰਦ ਹਾਂ, ਪਰ ਟੀਕਾ ਵਿਕਸਿਤ ਕਰਨਾ ਬਹੁਤ ਔਖੀ ਪ੍ਰਕਿਰਿਆ ਹੈ। ਪਰ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਵੱਖ-ਵੱਖ ਉਮੀਦਵਾਰ ਤੇ ਪਲੇਟਫਾਰਮ ਹਨ।"


ਉਨ੍ਹਾਂ ਉਮੀਦ ਜਤਾਈ ਕਿ ਸਾਲ ਦੇ ਅੰਤ ਤਕ ਇਕ ਜਾਂ ਦੋ ਕਾਮਯਾਬ ਉਮੀਦਵਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਤੋਂ ਰੋਕਣ ਲਈ ਮਲੇਰੀਆ ਰੋਧਕ ਦਵਾਈ ਹਾਈਡ੍ਰੋਕਸੀਕਲੋਰੋਕੁਇਨ ਦੀ ਭੂਮਿਕਾ ਹੋ ਸਕਦੀ ਹੈ। ਇਸ ਸਬੰਧੀ ਵੀ ਕਲੀਨੀਕਲ ਪਰੀਖਣ ਚੱਲ ਰਹੇ ਹਨ।


ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ

ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ