ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰਬੀ ਲੱਦਾਖ ਵਿਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਏ ਝੜਪ ਤੋਂ ਜਾਣੂ ਹਨ। ਹਾਲਾਂਕਿ, ਅਮਰੀਕਾ ਦੀ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਲਈ ਕੋਈ ਰਸਮੀ ਯੋਜਨਾ ਨਹੀਂ ਹੈ।

ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੀ ਮੈਕਨੈਨੀ ਤੋਂ ਜਦੋਂ ਸਰਹੱਦ 'ਤੇ ਟਕਰਾਅ ਬਾਰੇ ਪੁੱਛਿਆ ਗਿਆ ਤਾਂ ਉਮ ਨੇ ਕਿਹਾ, "ਰਾਸ਼ਟਰਪਤੀ ਇਸ ਤੋਂ ਜਾਣੂ ਹਨ। ਅਸੀਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤੀ ਅਤੇ ਚੀਨੀ ਫੌਜਾਂ ਵਿਚਕਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ।” ਉਸ ਨੇ ਕਿਹਾ ਕਿ ਅਸੀਂ ਭਾਰਤੀ ਸੈਨਾ ਦਾ ਇਹ ਬਿਆਨ ਵੇਖਿਆ ਹੈ ਕਿ ਇਸ ਝੜਪ ਵਿਚ 20 ਭਾਰਤੀ ਸੈਨਿਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ ਸਾਨੂੰ ਇਸ ਬਾਰੇ ਡੂੰਘੀ ਹਮਦਰਦੀ ਹੈ।

ਮੈਕਨੈਨੀ ਨੇ ਕਿਹਾ, "ਮੈਂ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਸਾਲ 2 ਜੂਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ‘ਚ ਦੋਵਾਂ ਨੇ ਭਾਰਤ-ਚੀਨ ਸਰਹੱਦ 'ਤੇ ਸਥਿਤੀ ਬਾਰੇ ਗੱਲ ਕੀਤੀ ਸੀ।"

ਭਾਰਤ ਨੇ ਕਿਹਾ ਹੈ ਕਿ ਸੋਮਵਾਰ ਰਾਤ ਨੂੰ ਗਲਵਾਨ ਵਾਦੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਝੜਪ ‘ਚ ਘੱਟੋ ਘੱਟ 20 ਭਾਰਤੀ ਸੈਨਿਕ ਮਾਰੇ ਗਏ। ਚੀਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਚੀਨੀ ਸੈਨਿਕਾਂ ਦੀ ਮੌਤ ਬਾਰੇ ਅਜੇ ਚੁੱਪੀ ਸਾਧੇ ਹੋਏ ਹਨ।

ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨੇ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਦੇ ਹਿੱਸੇ ਵਜੋਂ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਦੋਵੇਂ ਧਿਰਾਂ ਜਿੰਨੀ ਜਲਦੀ ਹੋ ਸਕੇ ਤਣਾਅ ਨੂੰ ਘਟਾਉਣ ‘ਤੇ ਸਹਿਮਤ ਹੋਏ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904