ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੈ ਕਿ ਦਿੱਲੀ ਵਿੱਚ ਚਾਹੇ ਕੋਈ ਵੀ ਸਰਕਾਰ ਹੋਏ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤਖਤ 'ਤੇ ਚਾਹੇ ਮੁਗ਼ਲ ਤੇ ਚਾਹੇ ਬ੍ਰਿਟਿਸ਼ ਕਾਬਜ਼ ਸੀ, ਉਨ੍ਹਾਂ ਸਾਰਿਆਂ ਮਜ਼ਦੂਰ ਤੇ ਦੱਬੇ-ਕੁਚਲੇ ਲੋਕਾਂ ਨੂੰ ਦਬਾਇਆ ਹੈ।


ਜਥੇਦਾਰ ਨੇ ਕਿਸਾਨ ਸੰਘਰਸ਼ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਹੈ ਕਿ ਇਸ ਸਮੇਂ ਪੂਰੀ ਦੁਨੀਆ ਸਰਦੀਆਂ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਸੌਂ ਰਹੇ ਕਿਸਾਨਾਂ ਕਾਰਨ ਸੰਵੇਦਨਸ਼ੀਲ ਹੈ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਠੰਢ ਤੇ ਹਾਦਸਿਆਂ ਨਾਲ ਕਿਸਾਨਾਂ ਦੀ ਮੌਤ ਹੋ ਰਹੀ ਹੈ ਜੋ ਦੁਖਦਾਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਵੱਈਏ ਨੂੰ ਵੇਖ ਪੁਰਾਣੀਆਂ ਸਰਕਾਰਾਂ ਦੀ ਯਾਦ ਆ ਰਹੀ ਹੈ। ਦਿੱਲੀ 'ਤੇ ਚਾਹੇ ਕੋਈ ਵੀ ਕਾਬਜ਼ ਹੋਏ ਸਿੱਖਾਂ ਨੂੰ ਇਨਸਾਫ ਕਦੇ ਨਹੀਂ ਮਿਲਿਆ। ਉਨ੍ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਹਿਮ ਮਿਸਲਾ ਹੈ ਜਦੋਂ ਜੁਲਮ ਦੀ ਇੰਤਾ ਸੀ ਤਾਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ।