ਆਮਦਨੀ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਮੁਸ਼ਕਿਲਾਂ ਵਧ ਗਈਆਂ ਹਨ। ਬਿਊਰੋ ਨੇ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਕਾਸ਼ ਸਪ੍ਰੀਤੀ, ਯੂ ਵੀ ਐਂਟਰਪ੍ਰਾਈਜ਼ ਅਤੇ ਏ ਡੀ ਐਂਟਰਪ੍ਰਾਈਜ਼ਜ਼ ਨਾਮਕ ਸ਼ਰਾਬ ਕੰਪਨੀਆਂ ਦੇ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਸੀ।

Continues below advertisement


ਇੰਝ ਸਾਬਕਾ ਮੰਤਰੀ ਨੇ ਬਣਾਈਆਂ ਜਾਇਦਾਦਾਂ


ਦੋਸ਼ ਹੈ ਕਿ ਗੁਲਾਟੀ ਦੇ ਜ਼ਰੀਏ ਸਾਬਕਾ ਮੰਤਰੀ ਨੇ ਸ਼ਿਮਲਾ ਅਤੇ ਦਿੱਲੀ ਵਿੱਚ ਜਾਇਦਾਦ ਬਣਾਈ। ਇਸ ਤੋਂ ਪਹਿਲਾਂ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਖਿਲਾਫ਼ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਵਿਜੀਲੈਂਸ ਵੱਲੋਂ ਇੱਕ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ। ਉਸਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।


ਵਿਜੀਲੈਂਸ ਵੱਲੋਂ ਦਿੱਤੇ ਗਏ ਇਹ ਤਰਕ


ਵਿਜੀਲੈਂਸ ਵੱਲੋਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਰੋਪੀ ਦੇ ਵੱਖ-ਵੱਖ ਪਤਿਆਂ ਤੇ ਨੋਟਿਸ ਭੇਜੇ ਗਏ ਸਨ। ਇਸ ਵਿੱਚ ਉਸਦਾ ਸੰਗਰੂਰ ਸਥਿਤ ਘਰ, ਬਸੰਤ ਵਿਹਾਰ ਦਿੱਲੀ ਅਤੇ ਡਿਫੈਂਸ ਕਾਲੋਨੀ ਦਿੱਲੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਵਿਜੀਲੈਂਸ ਨੇ ਉਸਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ।


ਇਸਦੇ ਨਾਲ ਹੀ ਮਾਮਲੇ ਵਿੱਚ ਆਪਰਾਧਿਕ ਸਾਜ਼ਿਸ਼ ਦੀ ਧਾਰਾ ਲਗਾਈ ਗਈ ਸੀ। ਨਾਲ ਹੀ ਇਹ ਤੈਅ ਕੀਤਾ ਗਿਆ ਸੀ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਲਈ ਆਰੋਪੀ ਨੂੰ ਸੰਮਨ ਜਾਰੀ ਕਰਕੇ ਤਲਬ ਵੀ ਕੀਤਾ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਆਰੋਪੀ ਨੂੰ ਮੁੜ ਤਲਬ ਕੀਤਾ ਗਿਆ ਹੈ।


10 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਤਿਆਰੀ


ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਹੋਈ ਕੈਬਨਿਟ ਮੀਟਿੰਗ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿੱਚ ਦੋਸ਼ ਤੈਅ ਨਹੀਂ ਹੋਏ ਹਨ। ਅੰਦਾਜ਼ਾ ਹੈ ਕਿ 10 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਦੋਸ਼ ਤੈਅ ਹੋ ਸਕਦੇ ਹਨ। ਇਸ ਦੌਰਾਨ ਮਜੀਠੀਆ ਦੇ ਵਕੀਲ ਵਿਜੀਲੈਂਸ ਵੱਲੋਂ ਪੇਸ਼ ਕੀਤੇ ਚਾਲਾਨ ‘ਤੇ ਬਹਿਸ ਕਰਨਗੇ।


ਦੂਜੀ ਪਾਸੇ, ਮਜੀਠੀਆ ਖਿਲਾਫ਼ ਦਰਜ ਕੇਸ ਦੀ ਜ਼ਮਾਨਤ ਯਚਿਕਾ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਅਦਾਲਤ ਕਿਸੇ ਵੀ ਸਮੇਂ ਫ਼ੈਸਲਾ ਸੁਣਾ ਸਕਦੀ ਹੈ।



 



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।