ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਆਈਜੀ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ। ਮਜੀਠੀਆ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਚਲਾਕ ਲੂੰਬੜੀ ਕਿਹਾ। ਉਨ੍ਹਾਂ ਕਿਹਾ 'ਇਸ ਨੇ ਆਮ ਆਦਮੀ ਪਾਰਟੀ 'ਚ ਜਾਣਾ ਹੈ। ਕੁੰਵਰ ਵਿਜੇ ਨੇ ਚੋਣ ਲੜਨੀ ਹੈ।
ਮਜੀਠੀਆ ਨੇ ਕੈਪਟਨ ਨੂੰ ਸਵਾਲ ਕੀਤਾ ਕਿ SIT ਕਿਸ ਨੇ ਬਣਾਈ। ਪ੍ਰਬੋਧ ਕੁਮਾਰ ਨੂੰ SIT ਦਾ ਮੁਖੀ ਲਾਇਆ। ਪ੍ਰਬੋਧ ਕੁਮਾਰ ਨੇ ਡੀਜੀਪੀ ਨੂੰ ਚਿੱਠੀ ਲਿਖੀ ਕਿ ਇਹ ਮਨਮਰਜੀਆਂ ਕਰਦਾ ਹੈ। ਇਸ ਦੇ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਨੇ ਇਸ ਦੀ ਕਾਰਜਸ਼ੈਲੀ 'ਤੇ ਇਤਰਾਜ਼ ਜਤਾਏ। ਉਨ੍ਹਾਂ ਕਿਹਾ ਕੈਪਟਨ ਜਾਂ ਤਾਂ ਇਹ ਕਹਿ ਦੇਣ ਕਿ ਦਿਨਕਰ ਗੁਪਤਾ ਨਾਲਾਇਕ ਹਨ।
ਮਜੀਠੀਆ ਨੇ ਕਿਹਾ 'ਜੇਕਰ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦੇਣਾ ਹੈ ਤਾਂ ਡੀਜੀਪੀ ਨੂੰ ਦੇਵੇ ਜਾਂ ਹੋਮ ਸੈਕਟਰੀ ਨੂੰ ਦੇਵੇ। ਮਜੀਠੀਆ ਨੇ ਨਵਜੋਤ ਸਿੱਧੂ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਦੀ ਟਾਇਮਿੰਗ ਦੇਖੋ। ਸਿੱਧੂ ਨੂੰ ਪਹਿਲਾਂ ਬਰਗਾੜੀ ਦਾ ਚੇਤਾ ਨਹੀਂ ਆਇਆ ਤੇ ਹੁਣ ਬਰਗਾੜੀ ਯਾਦ ਆ ਗਿਆ।' ਮਜੀਠੀਆ ਨੇ ਕਿਹਾ 'ਸਿੱਧੂ ਦੇ ਜਾਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਜਿਸ ਦੀ ਸਰਕਾਰ ਬਣਦੀ ਹੈ ਦੋਵੇਂ ਪਤੀ-ਪਤਨੀ ਉੱਧਰ ਚਲੇ ਜਾਂਦੇ ਹਨ।'
ਕੋਵਿਡ ਮਾਮਲੇ ਬਾਰੇ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਸਿਹਤ ਸੇਵਾਵਾਂ ਦਾ ਜਲੂਸ ਨਿਕਲ ਗਿਆ। ਵਜ਼ੀਰ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਵਿਧਾਨ ਸਭਾ 'ਚ ਇਹ ਮੁੱਦਾ ਉਠਾਇਆ ਗਿਆ ਸੀ। ਹੁਣ ਅਸਲੀਅਤ ਸਭ ਦੇ ਸਾਹਮਣੇ ਹਨ। ਨਿੱਜੀ ਹਸਪਤਾਲ ਸਰਕਾਰ ਨਾਲ ਰਲੇ ਹਨ। ਜਿਨਾਂ ਡਾਕਟਰਾਂ ਨੇ ਫਿਰੌਤੀ ਲਈ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ: Delhi Lockdown: ਦਿੱਲੀ 'ਚ ਵੀ ਇੱਕ ਹਫ਼ਤੇ ਦਾ ਲੌਕਡਾਊਨ, ਉੱਪ ਰਾਜਪਾਲ ਨਾਲ ਮੀਟਿੰਗ ਮਗਰੋਂ ਕੇਜਰੀਵਾਲ ਨੇ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin