Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਬਿਕਰਮ ਮਜੀਠੀਆ ਡਰੱਗ ਕੇਸ ਵਿੱਚ ਹੁਣ ਨਵਾਂ ਹੀ ਤੱਥ ਸਾਹਮਣੇ ਆਇਆ ਹੈ। ਮਜੀਠੀਆ ਤੋਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ ਸਿੰਮ ਨਿਕਲਿਆ ਹੈ। ਜਿਸ ਤੋਂ ਬਾਅਦ ਮਜੀਠੀਆ ਹੋਰ ਸਵਾਲਾਂ ਦੇ ਘੇਰੇ ਵਿੱਚ ਫਸਦੇ ਨਜ਼ਰ ਆ ਰਹੇ ਹਨ।

Continues below advertisement



ਜਸਮੀਤ ਸਿੰਘ ਨੇ ਇਹ ਸਿਮ ਕਾਰਡ 2021 ਵਿੱਚ ਖਰੀਦਿਆ ਸੀ। ਉਹ ਉਸ ਸਮੇਂ ਖੰਨਾ ਬੱਸ ਸਟੈਂਡ 'ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਜਸਮੀਤ ਦਾ ਪਰਿਵਾਰ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਉਹ ਕੁਝ ਸਮਾਂ ਪਹਿਲਾਂ ਹੀ ਖੰਨਾ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿਣ ਲੱਗ ਪਿਆ ਸੀ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸਿਮ ਕਾਰਡ ਮਜੀਠੀਆ ਤੱਕ ਕਿਵੇਂ ਪਹੁੰਚਿਆ। ਮੋਹਾਲੀ ਵਿਜੀਲੈਂਸ ਦੀ ਇੱਕ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ। ਟੀਮ ਨੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਖੰਨਾ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੀ ਜਾਂਚ ਕੀਤੀ।



ਉੱਥੇ ਹੀ ਇਸ ਮਾਮਲੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਸਮੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੈਨੇਡਾ ਚਲਾ ਗਿਆ। ਉਸ ਦੇ ਕੈਨੇਡਾ ਜਾਣ ‘ਤੇ ਵੀ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜਸਮੀਤ ਕੋਰੋਨਾ ਵੇਲੇ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਿਪੂ ਇੰਚਾਰਜ ਸੀ।  ਉਹ ਦੂਜੇ ਰਾਜਾਂ ਤੋਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਕੰਮ ਕਰਦਾ ਸੀ। ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਗਈ ਸੀ। ਜਸਮੀਤ ਦਾ ਪਰਿਵਾਰ ਮੀਡੀਆ ਨਾਲ ਗੱਲ ਕਰਨ ਤੋਂ ਬਚ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।