ਅੰਮ੍ਰਿਤਸਰ: ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਅੰਮ੍ਰਿਤਸਰ ਨਗਰ ਨਿਗਮ ਦੇ ਅਫਸਰ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਡਰਦੇ ਹਨ। ਇਹ ਇਲਜ਼ਾਮ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾਉਣ ਵੇਲੇ ਹਰਪਾਲ ਸਿੰਘ ਵੇਰਕਾ ਨੇ ਲਾਏ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼ਰੇਆਮ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲੱਗਦੇ ਹਨ ਪਰ ਨਗਰ ਨਿਗਮ ਵਾਲੇ ਉਨ੍ਹਾਂ ਤੋਂ ਡਰਦੇ ਹਨ। ਉਨ੍ਹਾਂ ਦੇ ਵੱਲੋਂ ਲਾਏ ਗਏ ਹੋਰਡਿੰਗ ਨੂੰ ਨਗਰ ਨਿਗਮ ਨੇ ਉਸੇ ਵੇਲੇ ਸ਼ਹਿਰ ਵਿੱਚੋਂ ਉਤਰਵਾ ਦਿੱਤਾ ਪਰ ਅਕਾਲੀਆਂ ਦੇ ਹੋਰਡਿੰਗ ਨੂੰ ਕੋਈ ਕੁਝ ਨਹੀਂ ਕਹਿੰਦਾ।
ਹਰਪਾਲ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਬੰਧੀ ਨਵਜੋਤ ਸਿੱਧੂ ਨਾਲ ਵੀ ਗੱਲਬਾਤ ਹੋਈ ਸੀ। ਇਸ ਦੀ ਤਸਵੀਰ ਉਨ੍ਹਾਂ ਨਵਜੋਤ ਸਿੱਧੂ ਨਾਲ ਵੀ ਸ਼ੇਅਰ ਕੀਤੀ ਸੀ। ਸਿੱਧੂ ਨੇ ਉਨ੍ਹਾਂ ਦਾ ਬਕਾਇਦਾ ਧੰਨਵਾਦ ਕੀਤਾ ਸੀ। ਵੇਰਕਾ ਨੇ ਕਿਹਾ ਕਿ ਅੱਜ ਸਾਰੇ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰਨਗੇ। ਫਿਰ ਬਕਾਇਦਾ ਤੌਰ 'ਤੇ ਇਸ ਦੀ ਜਾਣਕਾਰੀ ਨਗਰ ਨਿਗਮ ਕੋਲੋਂ ਲਈ ਜਾਵੇਗੀ ਕਿ ਇਹ ਹੋਰਡਿੰਗ ਕਿਉਂ ਉਤਾਰੇ ਜਾ ਰਹੇ ਹਨ।
ਇਮਰਾਨ ਖਾਨ ਦੀ ਤਸਵੀਰ ਬਾਰੇ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਲਾਉਣ ਦਾ ਮਕਸਦ ਇਹ ਸੀ ਕਿ ਕਰਤਾਰਪੁਰ ਲਾਂਘਾ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਕਰਕੇ ਹੀ ਖੁੱਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਵੀ ਹੋਰਡਿੰਗ ਲਗਾਵਾਂਗੇ।
ਮਜੀਠੀਆ ਤੋਂ ਡਰਦੇ ਕੈਪਟਨ ਦੇ ਅਫਸਰ?
ਏਬੀਪੀ ਸਾਂਝਾ
Updated at:
06 Nov 2019 12:53 PM (IST)
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਅੰਮ੍ਰਿਤਸਰ ਨਗਰ ਨਿਗਮ ਦੇ ਅਫਸਰ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਡਰਦੇ ਹਨ। ਇਹ ਇਲਜ਼ਾਮ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾਉਣ ਵੇਲੇ ਹਰਪਾਲ ਸਿੰਘ ਵੇਰਕਾ ਨੇ ਲਾਏ ਹਨ।
- - - - - - - - - Advertisement - - - - - - - - -