ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨੀਂ ਵਿਸ਼ੇਸ਼ ਇਜਲਾਸ ਅੱਜ ਦੋ ਵੱਖ-ਵੱਖ ਹਿੱਸਿਆਂ ‘ਚ ਚਲੇਗਾ। ਸਵੇਰੇ 11 ਵਜੇ ਤੋਂ ਦੋਪਹਿਰ 1 ਵਜੇ ਤਕ ਇਸ ਇਜਲਾਸ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਅਤੇ ਫਲਸਫੇ ਨੂੰ ਸੰਸਦ ‘ਚ ਦੱਸੇ ਜਾਣਗੇ।


ਇਸ ਤੋਂ ਬਾਅਦ ਦੂਜਾ ਹਿੱਸਾ ਢਾਈ ਵਜੇ ਤੋਂ ਤਿੰਨ ਵਜੇ ਤਕ 15ਵੀਂ ਵਿਧਾਨ ਸਭਾ ਦੇ 9ਵੇਂ ਸੈਸ਼ਨ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਲੀ ਜਾਵੇਗੀ। 15 ਮਿੰਟ ਮੁਲਤਵੀ ਕਰਨ ਤੋਂ ਬਾਅਦ 3:15 ਵਜੇ ਸੰਸਦ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਜਿਸ ‘ਚ ਸਰਕਾਰੀ ਪ੍ਰਸਤਾਅ ਅਤੇ ਕਾਨੂੰਨੀ ਕੰਮਕਾਜ ਕੀਤੇ ਜਾਣਗੇ। ਸੈਸ਼ਨ ਦੇ ਲਈ ਵਿਧਾਨ ਸਭਾ ‘ਚ ਸਿਆਸਤਦਾਨਾਂ ਦਾ ਪਹੁੰਚਣਾਂ ਸ਼ੁਰੂ ਹੋ ਚੁੱਕਿਆ ਹੈ। ਨਾਲ ਹੀ ਵਿਧਾਨ ਸਭਾ ਨੂੰ ਫੁੱਲਾਂ ਦੇ ਨਾਲ ਸਜ਼ਾਇਆ ਗਿਆ ਹੈ।

ਦੱਸ ਦਈਏ ਕਿ ਸੈਸ਼ਨ ਦੇ ਪਹਿਲੇ ਹਿੱਸੇ ਦੀ ਪ੍ਰਧਾਨਗੀ ਉਪ-ਰਾਸ਼ਟਰਪਤੀ ਵੈਂਕਿਆ ਨਾਇਡੂ ਕਰਨਗੇ। ਇਸ ਸੈਸ਼ਨ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਅਤੇ ਹਰਿਆਣਾ ਸੂਬੇ ਦੇ ਰਾਜਪਾਲ ਸਣੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਮੰਤਰੀਮੰਡਲ ਦੇ ਮੈਂਬਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਸੈਸ਼ਨ ਦੇ ਦੂਜੇ ਹਿੱਸੇ ‘ਚ ਸੂਬਾ ਸਰਕਾਰ, ਮੁੱਖ ਮੰਤਰੀ ਦੇ ਛੇ ਸਲਾਹਕਾਰਾਂ ਨੂੰ ਅਹੂਦੇ ਦੇ ਦਾਈਰੇ ਤੋਂ ਬਾਹਰ ਕਰਨ ਲਈ ਬਿੱਲ ‘ਚ ਸ਼ੋਧ ਸਬੰਧੀ ਪ੍ਰਸਤਾਅ ਅਤੇ ਵਿਧਾਇਕਾਂ ਦੀ ਪੇਂਸ਼ਨ ‘ਚ ਵਾਧਾ ਸਣੇ ਸੂਬਾ ਅੇਸਸੀ ਕਮੀਸ਼ਨ ਦੇ ਚੇਅਰਮੈਨ ਦੀ ਉਮਰ ਸੀਮਾ 70 ਤੋਂ 72 ਸਾਲ ਕੀਤੇ ਜਾਣ ਸਬੰਧੀ ਬਿੱਲ ਵਿਧਾਨ ਸਭਾ ‘ਚ ਪੇਸ਼ ਕੀਤੇ ਜਾਣਗੇ।