ਮਲੋਟ ਪਹੁੰਚੇ ਮਜੀਠੀਆ ਖਿਲਾਫ ‘ਨਸ਼ਿਆਂ ਦੇ ਵਪਾਰੀ ਵਾਪਸ ਜਾਓ’ ਦੇ ਗੂੰਜੇ ਨਾਅਰੇ
ਏਬੀਪੀ ਸਾਂਝਾ | 06 Mar 2019 03:19 PM (IST)
ਸ੍ਰੀ ਮੁਕਤਸਰ ਸਾਹਿਬ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ‘ਨਵਾਂ ਜੋਸ਼, ਨਵੀ ਸੋਚ’ ਨਾਂ ਹੇਠ ਰੈਲੀ ਕਰਵਾਈ ਗਈ। ਉੱਧਰ ਮਲੋਟ-ਬਠਿੰਡਾ ਮਾਰਗ ਚੌਕ ’ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਹੱਥਾਂ ਵਿੱਚ ‘ਨਸ਼ਿਆਂ ਦੇ ਵਪਾਰੀ ਵਾਪਸ ਜਾਓ’ ਦੇ ਪੋਸਟਰ ਲੈ ਕੇ ਮਜੀਠੀਆ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਤਿੰਦਰ ਸ਼ਾਸਤਰੀ ਨੇ ਦੱਸਿਆ ਕਿ ਉਹ ਮੌਜੂਦਾ ਐਮਸੀ ਹੈ ਤੇ ਮਜੀਠੀਆ ਨੂੰ ਮਲੋਟ ਨਹੀਂ ਆਉਣਾ ਚਾਹੀਦਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਹ ਨਸ਼ਿਆਂ ਦੇ ਵਪਾਰੀ ਹਨ ਤੇ ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ ਹੈ। ਇਸ ਮੌਕੇ ਇਕੱਠੇ ਹੋਏ ਵਰਕਰਾਂ ਨੇ ਮਜੀਠੀਆ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੈਲੀ ਦਾ ਨਾਂ ‘ਨਵਾਂ ਜੋਸ਼, ਨਵੀ ਸੋਚ’ ਰੱਖਿਆ ਗਿਆ ਹੈ। ਰੈਲੀ ਤੋਂ ਪਹਿਲਾਂ ਸਮੂਹ ਅਕਾਲੀ ਵਰਕਰਾਂ ਨੇ ਮਜੀਠੀਆ ਦਾ ਸ੍ਰੀ ਮੁਕਤਸਰ ਸਾਹਿਬ ਪਹੁੰਚਣ ’ਤੇ ਸੁਆਗਤ ਕੀਤਾ।