Punjab news: ਪੰਜਾਬ ਹਰਿਆਣਾ ਹਾਈਕੋਰਟ ਨੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਮਾਮਲੇ ਦੀ ਜਾਂਚ ਕਰਨ ਲਈ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਹੈ।  ਇਸ ਦੇ ਨਾਲ ਹੀ ਹਾਈਕੋਰਟ ਨੇ ਸ਼ੁਭਕਰਨ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ 7 ਦਿਨ ਦੀ ਦੇਰੀ ਨਾਲ FIR ਦਰਜ ਕਰਨ ‘ਤੇ ਫਟਕਾਰ ਲਾਈ ਹੈ।


ਉੱਥੇ ਹੀ ਹੁਣ ਬਿਕਰਮ ਮਜੀਠੀਆ ਨੇ ਵੀ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਚੰਗੀ ਝਾੜ ਪਾਈ ਹੈ। ਮਜੀਠੀਆ ਨੇ ਕਿਹਾ, ਜੋ ਟਾਊਟ ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟਰ ਦਾ ਕਿਸਾਨਾਂ ਦੇ ਉਲਟ JOINT ACTION, FIXED MATCH ਚੱਲ ਰਿਹਾ ਸੀ, ਅੱਜ ਉਸ ਦਾ ਪਰਦਾਫਾਸ਼ ਮਾਣਯੋਗ ਹਾਈਕੋਰਟ ਨੇ ਵੀ ਕੀਤਾ !  ਮਾਣਯੋਗ ਹਾਈਕੋਰਟ ਨੇ ZERO FIR ਦਰਜ ਕਰਨ ਨੂੰ ਗਲਤ ਠਹਿਰਾਇਆ !!  ਮੈਂ ਮੰਗ ਕਰਦਾ ਜਿੰਨਾਂ ਨੇ ਇਸ FIR ਨੂੰ ZERO ਕੀਤਾ , ਸਬੂਤ ਮਿਟਾਏ, ਮੁੱਖ ਮੰਤਰੀ ਭਗਵੰਤ ਮਾਨ ਤੇ ਗ੍ਰਹਿ ਮੰਤਰੀ ‘ਤੇ ਪਰਚਾ ਦਰਜ ਹੋਵੇ !! Shame on you ! ਭਗਵੰਤ ਮਾਨ #ਪਲਟੂਰਾਮ






ਇਹ ਵੀ ਪੜ੍ਹੋ: PM Modi in Kashmir: ਪੰਜ ਸਾਲ ਬਾਅਦ ਕਸ਼ਮੀਰ ਪੁੱਜੇ PM ਮੋਦੀ, ਆਰਟਿਕਲ 370 ਨੂੰ ਲੈਕੇ ਆਖੀ ਆਹ ਗੱਲ


ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਦਰਜ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ  ਸਰਕਾਰ ਨੂੰ ਪੁੱਛਿਆ ਕਿ ਲਾਸ਼ ਪੰਜਾਬ ਵਿੱਚ ਮਿਲੀ ਹੈ ਤਾਂ ਜ਼ੀਰੋ FIR ਕਿਉਂ ਅਤੇ ਉਹ ਵੀ ਸੱਤ ਦਿਨਾਂ ਬਾਅਦ ਕਿਉਂ ਦਰਜ ਕੀਤੀ ਗਈ। ਉੱਥੇ ਹੀ ਹਾਈਕੋਰਟ ਨੇ ਪੁੱਛਿਆ ਕਿ ਸੇਵਾਮੁਕਤ ਜੱਜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਇਸ ਮਾਮਲੇ ਦੀ ਜਾਂਚ ਕਰੇਗੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਪ੍ਰਤੀਨਿਧੀ ਹੋਣਗੇ, ਜਾਂਚ ਕਰੋ।


ਇਹ ਵੀ ਪੜ੍ਹੋ: Punjab News: ਪ੍ਰੇਮ ਵਿਆਹ ਤੋਂ ਬਾਅਦ ਨਹੀਂ ਹੋਇਆ ਜਵਾਕ ਤਾਂ ਸਹੁਰੇ ਕਰਨ ਲੱਗੇ ਤੰਗ, ਨਹਿਰ 'ਚ ਛਾਲ਼ ਮਾਰ ਕੀਤੀ ਖ਼ੁਦਕੁਸ਼ੀ