Punjab Politics: ਕਾਂਗਰਸ ਨੇਤਾ ਰਾਹੁਲ ਗਾਂਧੀ(Rahul Gandhi) ਵੱਲੋਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦਾ ਚਰਨਜੀਤ ਸਿੰਘ ਚੰਨੀ (Charanjit Channi) ਨੇ ਸਮਰਥਨ ਕੀਤਾ ਹੈ। ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜਠੀਆ ਨੇ ਤੰਜ ਕਸਦਿਆਂ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਹੈ।


ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਚੋਰੀ ਵੀ ਤੇ ਚਤੁਰਾਈ ਵੀ, ਚੰਨੀ ਜੀ ਤੁਸੀ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ ਜਿਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ ਅਤੇ ਬੇਕਸੂਰ ਸਿੱਖ ਸ਼ਹੀਦ ਕੀਤੇ। ਕੀ ਤੁਸੀਂ ਇੰਦਰਾ ਦੀ ਨਿਖੇਧੀ ਕਰੋਗੇ ?


1984 ‘ਚ ਸਿੱਖਾਂ ਦੇ ਗਿਣ ਮਿੱਥ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਕੀਤਾ ਗਿਆ, ਕੀ ਉਸਦੀ ਨਿਖੇਧੀ ਕੀਤੀ ? ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ਕਿ “ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੈ” ਬਾਰੇ ਕਦੇ ਕਾਂਗਰਸ ਨੇ ਜ਼ੁਬਾਨ ਖੋਲ੍ਹੀ ਕਿ ਉਸ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ ।






ਜੋ ਸਿੱਖ ਕਤਲੇਆਮ ਦੇ ਦੋਸ਼ੀ ਕਮਲ ਨਾਥ , ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਅੱਜ ਵੀ ਕਾਂਗਰਸ ਵਿੱਚ ਸੱਤਾ ਮਾਣ ਰਹੇ ਹਨ । ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਦਿਆਂ ਉਹਨਾਂ ਉੱਪਰ ਕਾਰਵਾਈ ਲਈ ਕਦੇ ਕੋਈ ਬਿਆਨ ਵੀ ਦਿੱਤਾ ?


ਚੰਨੀ ਜੀ ਤੁਸੀ ਵੀ ਕਾਂਗਰਸ ਚ ਸੱਤਾ ਹੰਢਾਈ ਤੇ ਹੁਣ ਵੀ ਕਾਂਗਰਸ ਦੇ MP ਹੋ ਜੇ ਤੁਹਾਡੀ ਰੋਟੀ ਵੀ ਸਾਂਝੀ ਹੈ ਗਾਂਧੀ ਪਰਿਵਾਰ ਨਾਲ ਜੇ ਤਹਾਨੂੰ ਇਹਨਾਂ ਗ਼ਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ , ਅਸਤੀਫਾ ਦਿਓ ,ਛੱਡੋ ਕਾਂਗਰਸ ਤਾਂ ਜੋ ਤੁਹਾਡੇ ਰੋਸ ਦਾ ਪਤਾ ਲੱਗ ਸਕੇ।