Punjab News: ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵੇਲੇ ਪ੍ਰਬੰਧ ਨਹੀਂ ਕੀਤੇ ਜਿਸ ਕਰਕੇ ਲੋਕਾਂ ਦਾ ਹੜ੍ਹਾਂ ਵਿੱਚ ਨੁਕਸਾਨ ਹੋਇਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰਕੇ ਵਿਅੰਗ ਕੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦਿੱਲੀ ਦੀ ਟੀਮ ਨਾਲ ਗੱਲ ਕਰਨ ਲਈ ਕਿਹਾ ਹੈ। 

Continues below advertisement


ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ CM @BhagwantMann ਸਾਬ ਕਹਿ ਰਹੇ ਆ ਤੁਸੀ ਇਸ ਦਾ ਹੱਲ ਦੱਸੋ ? ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਹੱਲ ਹੀ ਨੀ ਪਤਾ ? ਜੇ ਜਨਤਾ ਨੂੰ ਹੱਲ ਪਤਾ ਹੁੰਦਾ ਤਾਂ ਤਹਾਨੂੰ ਉਹਨਾਂ ਕਿਉਂ ਪੁੱਛਣਾ ਸੀ। ਤਹਾਨੂੰ ਇਸ਼ਤਿਹਾਰ ਦੇਣ ਦਾ ਹੱਲ ਪਤਾ ਹੈ? ਪਿੰਡਾਂ ਚ ਆਏ ਪਾਣੀ ਨਾਲ ਨਜਿੱਠਣ ਦਾ ਨਹੀਂ ਪਤਾ? ਦਿੱਲੀ ਵਾਲੀ ਟੀਮ ਨੂੰ ਹੀ ਪੁੱਛ ਲਉ!! @PunjabGovtIndia @AAPPunjab







ਇਸ ਤੋਂ ਪਹਿਲਾਂ ਪੰਜਾਬ ਬੀਜੇਪੀ ਦੀ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਬੀਤੇ ਸੋਮਵਾਰ ਉਨ੍ਹਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਦੇ ਹਰਿਆਣਾ ਦੌਰੇ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਪੰਜਾਬ ਪਾਣੀ ਵਿੱਚ ਡੁੱਬ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਲਈ ਹਰਿਆਣਾ ਵਿੱਚ ਘੁੰਮ ਰਹੇ ਹਨ। 


ਮੁੱਖ ਮੰਤਰੀ ਨੂੰ ਉੱਥੋਂ ਦੀ ਸਥਿਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਜਿਵੇਂ ਡੇਰਾਬੱਸੀ, ਮੋਹਾਲੀ ਤੇ ਰੋਪੜ ਦਾ ਦੌਰਾ ਕਰਨਾ ਚਾਹੀਦਾ ਸੀ ਪਰ ਮੁੱਖ ਮੰਤਰੀ ਪੰਚਕੂਲਾ ਵਿੱਚ ਘੁੰਮ ਰਹੇ ਹਨ। ਇਸ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਦੀ ਤਰਜੀਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਹੀਂ ਸਗੋਂ ਹਰਿਆਣਾ ਦੀਆਂ ਚੋਣਾਂ ਹਨ।


ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਮਜੀਠ ਮੰਡੀ ਬੈਂਕ ਬਾਹਰ ਚੱਲੀਆਂ ਗੋਲੀਆਂ, ਜ਼ਖਮੀ ਨੌਜਵਾਨ ਹਸਪਤਾਲ ਦਾਖਲ