ਖਾਲਸੇ ਦੇ ਜੌਹਰ ਵੇਖ ਕੰਬੇ ਅਮਰੀਕੀਆਂ ਦੇ ਦਿਲ, 'America's Got Talent' ਦੀ ਵੀਡੀਓ ਵਾਇਰਲ
ਏਬੀਪੀ ਸਾਂਝਾ | 05 Jun 2019 02:31 PM (IST)
ਜਗਦੀਪ ਸਿੰਘ ਨੂੰ ਫਰਸ਼ 'ਤੇ ਲਿਟਾ ਦਿੱਤਾ ਗਿਆ ਤੇ ਉਸ ਬਿਲਕੁਲ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਪਿੱਛੋਂ ਕਵਲਜੀਤ ਸਿੰਘ ਨੇ ਭਾਰੀ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲ ਭੰਨ੍ਹੇ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ 'ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ।
ਚੰਡੀਗੜ੍ਹ: ਆਪਣੇ ਖ਼ਤਰਨਾਕ ਕਰਤੱਬਾਂ ਲਈ ਜਾਣੇ ਜਾਂਦੇ ਬੀਰ ਖ਼ਾਲਸਾ ਗਰੁੱਪ ਨੇ ਰਿਐਲਿਟੀ ਸ਼ੋਅ 'America's Got Talent' ਵਿੱਚ ਕਮਾਲ ਦੀ ਪਰਫਾਰਮੈਂਸ ਵਿਖਾਉਂਦਿਆਂ ਅਮਰੀਕਾ ਵਾਲਿਆਂ ਨੂੰ ਖੜ੍ਹੇ ਹੋ ਕੇ ਤਾੜੀ ਵਜਾਉਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਵੀਡੀਓ ਨੂੰ ਇਕੱਲੀ YouTube 'ਤੇ 4 ਮਿਲੀਅਨ ਤੋਂ ਵੱਧ ਵਿਊ ਮਿਲ ਚੁੱਕੇ ਹਨ। ਬੀਰ ਖ਼ਾਲਸਾ ਗਰੁੱਪ ਦੇ ਮੈਂਬਰ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਖ਼ਤਰਨਾਕ ਕਾਰਨਾਮਾ ਦਿਖਾਇਆ। ਇਸ ਦੌਰਾਨ ਜਗਦੀਪ ਸਿੰਘ ਨੂੰ ਫਰਸ਼ 'ਤੇ ਲਿਟਾ ਦਿੱਤਾ ਗਿਆ ਤੇ ਉਸ ਬਿਲਕੁਲ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਪਿੱਛੋਂ ਕਵਲਜੀਤ ਸਿੰਘ ਨੇ ਭਾਰੀ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲ ਭੰਨ੍ਹੇ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ 'ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ। ਇਸ ਐਕਟ ਦੀ ਵੀਡੀਓ 'ਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਲੋਕਾਂ ਨੇ ਇਸ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਵੀਡੀਓ ਨੂੰ ਪੰਜਾਬ ਪੁਲਿਸ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਜਗਦੀਪ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹਨ। ਇਸ ਐਕਟ ਨਾਲ ਭਾਵੇਂ ਜਗਦੀਪ ਸਿੰਘ ਦੀ ਜ਼ਿੰਦਗੀ ਦਾਅ 'ਤੇ ਲੱਗੀ ਸੀ ਪਰ ਇਨ੍ਹਾਂ ਦੋਵਾਂ ਸਿੱਖਾਂ ਦੀ ਬਹਾਦਰੀ ਤੇ ਕਰਤੱਬ ਵੇਖ ਕੇ ਹਾਲ ਵਿੱਚ ਬੈਠਾ ਹਗਰ ਕੋਈ ਦਰਸ਼ਕ ਹੈਰਾਨ ਰਹਿ ਗਿਆ ਤੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਿਆ। ਤੁਸੀਂ ਵੀ ਵੇਖੋ ਵੀਡੀਓ-