Punjab Politics: ਜਲੰਧਰ ਲੋਕ ਸਭਾ ਹਲਕਾ ਸੂਬੇ ਦੀਆਂ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਬਣ ਗਿਆ ਹੈ। ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।


ਵੀਡੀਓ ਵਿੱਚ ਭਾਜਪਾ ਉਮੀਦਵਾਰ ਰਿੰਕੂ ਇੱਕ ਕੁੱਤੇ ਨੂੰ ਭੌਂਕਦਾ ਦੇਖ ਕੇ ਕਹਿ ਰਿਹਾ ਹੈ ਕਿ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਹੈ,  ਰਿੰਕੂ ਨੇ ਉਕਤ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਰਿੰਕੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੇਰੇ ਕੱਠ ਵਿੱਚ ਆਮ ਆਦਮੀ ਪਾਰਟੀ ਦਾ ਕਾਰਕੁਨ ਆਪਣੀ ਗੱਲ ਰੱਖਣ ਆਇਆ ਸੀ ਮੈਂ ਬਹੁਤ ਸਤਿਕਾਰ ਨਾਲ ਉਸ ਨੂੰ ਵਿਦਾ ਕੀਤਾ



ਜਾਣਕਾਰੀ ਮੁਤਾਬਕ ਬਸਤੀ ਇਲਾਕੇ 'ਚ ਭਾਜਪਾ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਵੱਡੀ ਭੀੜ ਨੂੰ ਦੇਖ ਕੇ ਛੱਤ ਤੋਂ ਇੱਕ ਕੁੱਤਾ ਭੌਂਕਣ ਲੱਗਾ। ਇਸ 'ਤੇ ਸੁਸ਼ੀਲ ਰਿੰਕੂ ਨੇ ਵਿਅੰਗਮਈ ਢੰਗ ਨਾਲ ਕਿਹਾ-ਭਾਈ, ਤੁਸੀਂ ਇੱਥੇ ਕਿਉਂ ਭੌਂਕ ਰਹੇ ਹੋ, ਇੱਥੇ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਹੈ। ਅਸੀਂ ਭਾਜਪਾ ਦੇ ਉਮੀਦਵਾਰ ਹਾਂ। ਰਿੰਕੂ ਦੀ ਉਪਰੋਕਤ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਜ਼ਿਕਰ ਕਰ ਦਈਏ ਕਿ  ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਜਲੰਧਰ (ਰਿਜ਼ਰਵ) ਸੀਟ ਤੋਂ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪਰ ਫਿਰ ਅਚਾਨਕ ਉਹ ਦਿੱਲੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਭਾਜਪਾ ਵੱਲੋਂ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ  ਬਣਾਇਆ ਗਿਆ।


ਦੱਸ ਦਈਏ ਕਿ ਜਨਵਰੀ 2023 ਵਿੱਚ, ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਲੰਧਰ ਲੋਕ ਸਭਾ ਸੀਟ ਲਈ ਉਪ ਚੋਣ ਤੋਂ ਠੀਕ ਪਹਿਲਾਂ 6 ਅਪ੍ਰੈਲ 2023 ਨੂੰ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਜਿੱਤ ਦਰਜ ਕੀਤੀ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :