Scheduled Caste Commission Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਮਹੱਤਵਪੂਰਨ ਅਹੁੱਦੇ 'ਤੇ ਕਿਸ਼ੋਰ ਮਕਵਾਨਾ ਦੀ ਨਿਯੁਕਤ ਦਾ ਭਾਰਤੀਆ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸਵਾਗਤ ਕਰਦਿਆਂ ਸਮਾਜਿਕ-ਰਾਜਨੀਤਿਕ ਖੇਤਰ ਵਿੱਚ ਅਨੁਸੂਚਿਤ ਜਾਤੀਆਂ ਨਾਲ ਅੱਤਿਆਚਾਰ, ਸਮਾਜਿਕ ਬਾਈਕਾਟ, ਸ਼ੋਸ਼ਣ, ਕਤਲ ਤੇ ਸਮਾਜਿਕ ਨਿਆਂ ਅਤੇ ਰਾਖਵੇਂਕਰਨ ਜਿਹੇ ਅਤਿਅੰਤ ਮਹੱਤਵਪੂਰਨ ਗੰਭੀਰ ਹਾਲਤ ਵਿੱਚ ਉਤਪੀੜਨ ਕਰਨ ਵਾਲਿਆ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਵਿੱਚ ਸਾਰਥਿਕ ਮਾਹੌਲ ਬਣਾਉ ਵਿੱਚ ਅਹਿਮ ਤੇ ਉਸਾਰੂ ਭੂਮਿਕਾ ਨਿਭਾਉਣ ਵਿਚ ਯੋਗਦਾਨ ਪਾਉਂਦਾ ਹੈ।


ਭਾਰਤ ਦੇ ਰਾਸ਼ਟਰਪਤੀ ਮਤੀ ਦ੍ਰੋਪਦੀ ਮੁਰਮੂ ਨੇ ਚੇਅਰਪਰਸਨ ਦੇ ਅਹੁਦੇ ਲਈ ਨਿਯੁਕਤੀ ਪੱਤਰ  ਜਾਰੀ ਕਰਨ ਦਾ ਆਦੇਸ਼ ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ 'ਚ ਸੰਵਿਧਾਨਕ ਆਹੁਦੇ ਕੀਤਾ ਹੈ।


ਕੈਂਥ ਨੇ ਕਿਹਾ ਕਿ ਕਿਸ਼ੋਰ ਮਕਵਾਨਾ ਨੂੰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਮਹੱਤਵਪੂਰਨ ਆਹੁਦੇ ਨਾਲ ਸਮਾਜ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਸਮਾਜਿਕ ਨਿਆਂ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਨਾਲ ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਜਿਲੇ ਦੇ ਸੰਦੇਸ਼ਖਾਲੀ 'ਚ ਅਨੁਸੂਚਿਤ ਜਾਤੀ ਸਮਾਜ ਨਾਲ ਕਥਿਤ ਅੱਤਿਆਚਾਰ ਅਤੇ ਹਿੰਸਾ 'ਤੇ ਕਾਬੂ ਪਾਉਣ ਵਿੱਚ ਕਾਮਯਾਬੀ ਮਿਲੇਗੀ।ਅਨੁਸੂਚਿਤ ਜਾਤੀਆਂ ਦੀ ਪੱਛਮੀ ਬੰਗਾਲ ਵਿੱਚ 21.51 ਪ੍ਰਤੀਸ਼ਤ ਆਬਾਦੀ ਨੂੰ ਨਜ਼ਰਅੰਦਾਜ ਕਰਕੇ ਤ੍ਰਿਣਮੂਲ ਕਾਗਰਸ  ਸਰਕਾਰ ਨੇ ਅਰਾਜਕਤਾ, ਲੁੱਟ-ਖਸੁੱਟ, ਜਬਰ, ਸ਼ੋਸ਼ਣ ਅਤੇ ਦਲਿਤਾਂ ਔਰਤਾਂ ਨਾਲ ਕਥਿਤ ਸੈਕਸ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਹੋਇਆ ਹੈ।


ਕੈਂਥ ਨੇ ਕਿਹਾ ਕਿ ਤ੍ਰਿਣਮੂਲ ਕਾਗਰਸ ਦੀ ਮਮਤਾ ਸਰਕਾਰ 'ਚ ਸਿਆਸੀ ਅਗੂਆਂ ਦੀ ਸਰਪ੍ਰਸਤੀ ਹੇਠ ਸਰਕਾਰ ਦੇ ਆਤੰਕ, ਗੁੰਡਾਗਰਦੀ, ਜ਼ੁਲਮ ਅਤੇ ਲੁੱਟ-ਖਸੁੱਟ ਦਾ ਅਜਿਹਾ ਨੰਗਾ ਨਾਚ, ਜਬਰ ਜਨਾਹ, ਜ਼ਮੀਨਾਂ 'ਤੇ ਜ਼ਬਰਦਸਤੀ ਕਬਜ਼ੇ ਅਤੇ ਔਰਤਾਂ 'ਤੇ ਜ਼ੁਲਮ ਦਾ ਅਜਿਹਾ ਨੰਗਾ ਨਾਚ ਖੇਡਿਆ ਅਤੇ ਦਹਿਸ਼ਤ ਦੇ ਮਾਹੌਲ ਨੂੰ ਸ਼ਾਂਤ ਕਰਨ ਵਿੱਚ ਉਸਾਰੂ ਕਦਮ ਚੁੱਕਣ ਵਿੱਚ ਅਹਿਮ ਯੋਗਦਾਨ ਪਾਇਆ ਸਕਦਾ ਹੈ। ਦਲਿਤ ਨੇਤਾ ਪਰਮਜੀਤ ਸਿੰਘ ਕੈਂਥ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦਾ ਗਠਨ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਭਗਵੰਤ ਮਾਨ ਸਰਕਾਰ ਦੇ ਅਨੁਸੂਚਿਤ ਜਾਤੀ ਵਿਰੋਧੀ ਵਤੀਰੇ ਦੀ ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਨੇ ਨਿਖੇਧੀ ਕੀਤੀ ਹੈ। ਕੈਂਥ ਨੇ ਪੰਜਾਬ 'ਚ ਤੁਰੰਤ ਅਨੁਸੂਚਿਤ ਜਾਤੀ ਕਮਿਸ਼ਨ ਗਠਨ ਦੀ ਮੰਗ ਕੀਤੀ ਹੈ।