ਚੰਡੀਗੜ੍ਹ: ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਪੰਜਾਬ ਬਾਰੇ ਕੇਂਦਰ ਸਰਕਾਰ ਦੇ ਫੈਸਲਿਆਂ ਨੂੰ ਸਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੋਈ ਪੈਸਾ ਨਹੀਂ ਰੋਕਿਆ, ਸਰਕਾਰਾਂ ਨਿਯਮਾਂ ਅਨੁਸਾਰ ਚੱਲਦੀਆਂ ਹਨ। ਗਰੇਵਾਲ ਨੇ ਕਿਹਾ ਕਿ RDF ਦੇ 6000 ਹਜ਼ਾਰ ਕਰੋੜ ਦੀ ਗੱਲ ਹੋ ਰਹੀ ਹੈ, ਪੈਸਾ ਕਿਤੇ ਹੋਰ ਵਰਤਿਆ ਜਾ ਰਿਹਾ ਹੈ। ਜਦੋਂ ਤੱਕ ਇਸ ਦਾ UC ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਕਿਵੇਂ ਹੋ ਸਕੇਗਾ। ਸਰਕਾਰ ਇੰਝ ਨਹੀਂ ਚੱਲਦੀ।



ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੀਸੀਐਲ ਨੂੰ ਲੈ ਕੇ ਅਜਿਹਾ ਹੀ ਕੀਤਾ ਗਿਆ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਆਰਥਿਕ ਤਸਵੀਰ ਸਾਫ਼ ਹੋ ਸਕੇ। ਗਰੇਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮ ਖੁਸ਼ ਹਨ, ਕੇਂਦਰ ਦਾ ਸ਼ਾਸਨ ਵਾਲਾ ਸੂਬਾ ਹੈ, ਉੱਥੋਂ ਦੇ ਕਾਨੂੰਨ ਕੇਂਦਰ ਵੱਲੋਂ ਲਾਗੂ ਕੀਤੇ ਜਾਣਗੇ, ਸਾਡੀ ਸਰਕਾਰ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੀ, ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਰੇਵਾਲ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਇੱਕ ਕਾਂਗਰਸੀ ਵਰਕਰ ਨੂੰ ਤਾਲਿਬਾਨੀ ਤਰੀਕੇ ਨਾਲ ਮਾਰਿਆ ਗਿਆ, ਸਰਹੱਦੀ ਸੂਬਾ ਹੈ, ਕਾਨੂੰਨ ਵਿਵਸਥਾ ਦਾ ਖਿਆਲ ਰੱਖਣਾ ਚਾਹੀਦਾ ਹੈ, ਇਹ ਪਾਰਟੀ ਵਾਲੇ ਝੂਠ ਬੋਲਦੇ ਹਨ, ਜੋ ਗਰੰਟੀਆਂ ਇਨ੍ਹਾਂ ਨੇ ਦਿੱਤੀਆਂ ਹਨ, ਉਹ ਆਪ ਹੀ ਪੂਰੀਆਂ ਕਰਨ। ਇਹ ਰਾਸ਼ਨ ਘਰ-ਘਰ ਰਾਸ਼ਨ ਦੇਣ ਦੀ ਗੱਲ ਕਰ ਰਹੇ, ਰਾਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੇਜ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਸਰਕਾਰ ਨੂੰ ਪਹਿਲਾਂ ਲੋਕਾਂ ਦੇ ਰਾਸ਼ਨ ਕਾਰਡ ਬਣਵਾ ਕੇ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿਤੇ ਇਹ ਨਾ ਹੋਵੇ ਕਿ ਪਿਛਲੀ ਸਰਕਾਰ ਵਾਂਗ ਰਾਸ਼ਨ ਨਾ ਖਾ ਲੈਣ। ਉਨ੍ਹਾਂ ਨੂੰ ਕੋਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ, ਹਰ ਰਾਜ ਦਾ ਕੋਟਾ ਹੈ, ਜੇਕਰ ਉਨ੍ਹਾਂ ਨੂੰ ਜ਼ਿਆਦਾ ਦਿੱਤਾ ਜਾਂਦਾ ਹੈ ਤਾਂ ਕਿਸੇ ਹੋਰ ਸੂਬੇ ਨੂੰ ਘੱਟ ਕਰਨਾ ਪਵੇਗਾ, ਜੋ ਚੰਗਾ ਨਹੀਂ ਹੈ, ਉਨ੍ਹਾਂ ਨੂੰ ਕੰਮ ਕਰਨਾ ਨਹੀਂ ਆਉਂਦਾ।