ਜਲੰਧਰ: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨੇਤਾਵਾਂ ਨੂੰ ਘੇਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸੇ ਦੌਰਾਨ ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਸ਼ਨੇਤ ਮਲਿਕ ਦੇ ਪਹੁੰਚਣ ਦੀ ਖ਼ਬਰ ਕਿਸਾਨਾਂ ਨੂੰ ਮਿਲੀ। ਜਿਸ ਤੋਂ ਬਾਅਦ ਜਲੰਧਰ ਦੇ ਕੰਪਨੀ ਬਾਗ ਚੌਕ ਵਿੱਚ ਕਿਸਾਨਾਂ ਨੇ ਭਾਜਪਾ ਆਗੂ ਨੂੰ ਰੋਕਣ ਲਈ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨ ਸਮੂਹਾਂ ਵੱਲੋਂ ਭਾਜਪਾ ਨੇਤਾਵਾਂ ਦੀ ਘੇਰਾਬੰਦੀ ਦੀ ਪ੍ਰਕਿਰਿਆ ਜਾਰੀ ਹੈ। ਅੱਜ ਵੀ ਕਿਸਾਨ ਬੀਜੇਪੀ ਸ਼ਵੇਤ ਮਲਿਕ ਦਾ ਘਿਰਾਓ ਕਰਨ ਲਈ ਜਲੰਧਰ ਦੇ ਕੰਪਨੀ ਬਾਗ ਚੌਕ ਵਿਖੇ ਇਕੱਠੇ ਹੋਏ। ਜਾਣਕਾਰੀ ਮੁਤਾਬਕ ਮਲਿਕ ਜਲੰਧਰ ਵਿਖੇ ਇੱਕ ਨਿੱਜੀ ਦਫਤਰ 'ਚ ਪਹੁੰਚੇ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੈਨਰ ਹੇਠ ਇਕੱਠੇ ਹੋਏ ਕਿਸਾਨਾਂ ਨੇ ਕਰੀਬ ਤਿੰਨ ਘੰਟੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਢਾਈ ਮਹੀਨਿਆਂ ਬਾਅਦ ਹੋਈ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ, ਜਲਦੀ ਹੋਏਗੀ 9ਵੇਂ ਦੌਰ ਦੀ ਸੈਨਿਕ ਗੱਲਬਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਜਪਾ ਨੇਤਾ ਦੀ ਜਲੰਧਰ ਪਹੁੰਚਣ ਦੀ ਕਿਸਾਨਾਂ ਨੂੰ ਮਿਲੀ ਸੂਹ, ਕਿਸਾਨਾਂ ਵਲੋਂ 3 ਘੰਟੇ ਕੀਤਾ ਗਿਆ ਪ੍ਰਦਰਸ਼ਨ
ਏਬੀਪੀ ਸਾਂਝਾ
Updated at:
18 Dec 2020 07:14 PM (IST)
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨ ਸਮੂਹਾਂ ਵੱਲੋਂ ਭਾਜਪਾ ਨੇਤਾਵਾਂ ਦੀ ਘੇਰਾਬੰਦੀ ਦੀ ਪ੍ਰਕਿਰਿਆ ਜਾਰੀ ਹੈ। ਅੱਜ ਵੀ ਕਿਸਾਨ ਬੀਜੇਪੀ ਸ਼ਵੇਤ ਮਲਿਕ ਦਾ ਘਿਰਾਓ ਕਰਨ ਲਈ ਜਲੰਧਰ ਦੇ ਕੰਪਨੀ ਬਾਗ ਚੌਕ ਵਿਖੇ ਇਕੱਠੇ ਹੋਏ।
- - - - - - - - - Advertisement - - - - - - - - -