Punjab by-elections: ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਅਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਤਿਆਰੀ ਵਜੋਂ ਪੰਜਾਬ ਭਾਜਪਾ ਨੇ ਇਨ੍ਹਾਂ ਚਾਰਾਂ ਵਿਧਾਨਸਭਾ ਦੇ ਇੰਚਾਰਜ, ਸਹਿ-ਇੰਚਾਰਜ, 18 ਮੰਡਲਾਂ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਦੀ ਟੀਮਾਂ ਬਣਾ ਕੇ ਕੰਮ ਵੰਡਿਆ। 
ਪੰਜਾਬ ਭਾਜਪਾ ਦੇ ਸੂਬਾ ਆਫਿਸ ਸੇਕ੍ਰੇਟਰੀ ਸੁਨੀਲ ਭਾਰਦਵਾਜ ਅਨੁਸਾਰ ਅਵਿਨਾਸ਼ ਰਾਏ ਖੰਨਾ ਗਿੱਦੜਬਾਹਾ ਵਿਧਾਨ ਸਭਾ ਦੇ ਇੰਚਾਰਜ ਹੋਣਗੇ, ਜਦਕਿ ਦਿਆਲ ਸੋਢੀ ਨੂੰ ਸਹਿ-ਇੰਚਾਰਜ । ਮਨੋਰੰਜਨ ਕਾਲੀਆ ਬਰਨਾਲਾ ਵਿਧਾਨ ਸਭਾ ਦੇ ਇੰਚਾਰਜ , ਜਗਮੋਹਨ ਸਿੰਘ ਰਾਜੂ ਸਹਿ-ਇੰਚਾਰਜ । ਸ਼ਵੇਤ ਮਲਿਕ ਚੱਬੇਵਾਲ ਦੇ ਇੰਚਾਰਜ, ਪਰਮਿੰਦਰ ਬਰਾਰ ਸਹਿ-ਇੰਚਾਰਜ ਹੋਣਗੇ, ਅਤੇ ਅਸ਼ਵਨੀ ਸ਼ਰਮਾ ਡੇਰਾ ਬਾਬਾ ਨਾਨਕ ਦੇ ਇੰਚਾਰਜ, ਰਾਕੇਸ਼ ਰਾਠੌਰ ਸਹਿ-ਇੰਚਾਰਜ ਹੋਣਗੇ। ਇਸ ਤੋਂ ਇਲਾਵਾ, ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਉਪ ਚੋਣਾਂ ਲਈ ਮੀਡੀਆ, ਸੋਸ਼ਲ ਮੀਡੀਆ, ਆਈਟੀ ਅਤੇ ਹੋਰ ਪ੍ਰਸ਼ਾਸਨਿਕ ਮਾਮਲਿਆਂ ਦੇ ਇੰਚਾਰਜ ਹੋਣਗੇ।



ਗਿੱਦੜਬਾਹਾ ਵਿਧਾਨ ਸਭਾ ਦੇ ਮੰਡਲਾਂ ਲਈ, ਹਰਜੋਤ ਸਿੰਘ ਕਮਲ ਅਤੇ ਮੋਨਾ ਜੈਸਵਾਲ ਗਿੱਦੜਬਾਹਾ ਮੰਡਲ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਵਜੋਂ ਕੰਮ ਕਰਨਗੇ; ਕੋਟ ਭਾਈ ਮੰਡਲ ਲਈ ਰਾਣਾ ਗੁਰਮੀਤ ਸਿੰਘ ਸੋਢੀ ਕੋਆਰਡੀਨੇਟਰ ਅਤੇ ਦੁਰਗੇਸ਼ ਸ਼ਰਮਾ ਕੋ-ਕੋਆਰਡੀਨੇਟਰ; ਦੋਦਾ ਮੰਡਲ ਲਈ ਹਰਮਿੰਦਰ ਸਿੰਘ ਜੱਸੀ ਕੋਆਰਡੀਨੇਟਰ ਅਤੇ ਸ਼ਿਵਰਾਜ ਚੌਧਰੀ ਕੋ-ਕੋਆਰਡੀਨੇਟਰ; ਗੁਰੂਸਰ ਮੰਡਲ ਲਈ ਸਰੂਪ ਚੰਦ ਸਿੰਗਲਾ ਕੋਆਰਡੀਨੇਟਰ ਅਤੇ ਵੰਦਨਾ ਸਾਂਗਵਾਨ ਕੋ-ਕੋਆਰਡੀਨੇਟਰ ਅਤੇ ਕੋਟਲੀ ਅਬਲੂ ਮੰਡਲ ਲਈ ਇੰਦਰ ਇਕਬਾਲ ਸਿੰਘ ਅਟਵਾਲ ਕੋਆਰਡੀਨੇਟਰ ਅਤੇ ਰਾਜੇਸ਼ ਪਠੇਲਾ ਕੋ-ਕੋਆਰਡੀਨੇਟਰ ਵਜੋਂ ਜਿੰਮੇਵਾਰੀ ਨਿਭਾਉਣਗੇ।


ਬਰਨਾਲਾ ਵਿਧਾਨ ਸਭਾ ਦੇ ਮੰਡਲਾਂ ਲਈ, ਬਰਨਾਲਾ ਪੂਰਬੀ ਮੰਡਲ ਲਈ ਜਗਦੀਪ ਸਿੰਘ ਨਕਈ ਕੋਆਰਡੀਨੇਟਰ ਅਤੇ ਜਤਿੰਦਰ ਮਿੱਤਲ ਕੋ-ਕੋਆਰਡੀਨੇਟਰ ਹੋਣਗੇ; ਹੰਡਿਆਇਆ ਮੰਡਲ ਲਈ ਮੰਗਤ ਰਾਏ ਬਾਂਸਲ ਕੋਆਰਡੀਨੇਟਰ ਅਤੇ ਦਮਨ ਥਿੰਦ ਬਾਜਵਾ ਕੋ-ਕੋਆਰਡੀਨੇਟਰ; ਧਨੌਲਾ ਮੰਡਲ ਲਈ ਅਰਵਿੰਦ ਖੰਨਾ ਕੋਆਰਡੀਨੇਟਰ ਅਤੇ ਜੀਵਨ ਗਰਗ ਕੋ-ਕੋਆਰਡੀਨੇਟਰ; ਅਤੇ ਬਰਨਾਲਾ ਪੱਛਮੀ ਮੰਡਲ ਲਈ ਜਸਬੀਰ ਸਿੰਘ ਬਰਾਰ ਕੋਆਰਡੀਨੇਟਰ ਅਤੇ ਰਣਦੀਪ ਸਿੰਘ ਦਿਓਲ ਕੋ-ਕੋਆਰਡੀਨੇਟਰ ਦੀ ਜਿੱਮੇਦਾਰੀ ਨਿਭਾਉਣਗੇ।


ਚੱਬੇਵਾਲ ਵਿਧਾਨ ਸਭਾ ਦੇ ਮੰਡਲਾਂ ਲਈ, ਚੱਬੇਵਾਲ ਮੰਡਲ ਲਈ ਕੇ.ਡੀ. ਭੰਡਾਰੀ ਅਤੇ ਭਾਨੂ ਪ੍ਰਤਾਪ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਹੋਣਗੇ; ਕੋਟ ਫਤੂਹੀ ਲਈ ਮੰਡਲ ਜੰਗੀ ਲਾਲ ਮਹਾਜਨ ਕੋਆਰਡੀਨੇਟਰ ਅਤੇ ਦਿਨੇਸ਼ ਸਰਪਾਲ ਕੋ-ਕੋਆਰਡੀਨੇਟਰ; ਭਾਮ ਮੰਡਲ ਲਈ ਸੁਸ਼ੀਲ ਕੁਮਾਰ ਰਿੰਕੂ ਕੋਆਰਡੀਨੇਟਰ ਅਤੇ ਅਨਿਲ ਸੱਚਰ ਕੋ-ਕੋਆਰਡੀਨੇਟਰ ਅਤੇ ਅਹਰਣਾ ਕਲਾਂ ਮੰਡਲ ਲਈ ਸ਼ੀਤਲ ਅੰਗੁਰਾਲ ਕੋਆਰਡੀਨੇਟਰ ਅਤੇ ਰਾਜੇਸ਼ ਬਾਘਾ ਕੋ-ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।


ਇਹ ਵੀ ਪੜ੍ਹੋ : ਇਜ਼ਰਾਇਲੀ ਖਿਲਾਫ਼ ਇਰਾਨ ਵੱਲੋਂ ਵੱਡੀ ਜੰਗ ਦਾ ਐਲਾਨ, ਇਰਾਨੀ ਸੁਪਰੀਮ ਲੀਡਰ ਨੇ ਅਰਬ ਦੇਸ਼ਾਂ ਤੋਂ ਮੰਗਿਆ ਸਾਥ


ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਮੰਡਲਾਂ ਲਈ, ਡੇਰਾ ਬਾਬਾ ਨਾਨਕ ਮੰਡਲ ਲਈ ਅਸ਼ਵਨੀ ਸੇਖੜੀ ਅਤੇ ਮਨਜੀਤ ਸਿੰਘ ਰਾਏ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣਗੇ। ਬਖਸ਼ੀਵਾਲ ਮੰਡਲ ਲਈ ਫਤਿਹਜੰਗ ਬਾਜਵਾ ਕੋਆਰਡੀਨੇਟਰ ਅਤੇ ਰਾਕੇਸ਼ ਸ਼ਰਮਾ ਕੋ-ਕੋਆਰਡੀਨੇਟਰ; ਘੁੰਮਣ ਕਲਾਂ ਮੰਡਲ ਲਈ ਅਰੁਣੇਸ਼ ਸ਼ਾਕਰ ਕੋਆਰਡੀਨੇਟਰ ਅਤੇ ਸੁਖਵਿੰਦਰ ਸਿੰਘ ਪਿੰਟੂ ਕੋ-ਕੋਆਰਡੀਨੇਟਰ; ਧਿਆਨਪੁਰ ਮੰਡਲ ਲਈ ਬਲਵਿੰਦਰ ਸਿੰਘ ਲਾਡੀ ਕੋਆਰਡੀਨੇਟਰ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਕੋ-ਕੋਆਰਡੀਨੇਟਰ ਅਤੇ ਕਲਾਨੌਰ ਮੰਡਲ ਲਈ ਹਰਜਿੰਦਰ ਸਿੰਘ ਠੇਕੇਦਾਰ ਕੋਆਰਡੀਨੇਟਰ ਅਤੇ ਰਾਜੇਸ਼ ਹਨੀ ਕੋ-ਕੋਆਰਡੀਨੇਟਰ ਹੋਣਗੇ।