ਬਠਿੰਡਾ: ਦੇਸ਼ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਪੰਜਾਬ 'ਚ ਕਿਸਾਨਾਂ ਅਤੇ ਭਾਜਪਾ ਦੇ ਵਰਕਰਾਂ 'ਚ ਕਈ ਥਾਂਈਂ ਹਿੰਸਕ ਘਟਨਾਵਾਂ ਹੋਇਆਂ। ਜਿਸ ਤੋਂ ਬਾਅਦ ਅੱਜ ਪੰਜਾਬ ਦੇ ਬਠਿੰਡਾ 'ਚ ਭਾਜਪਾ ਪਾਰਟੀ ਦੇ ਪੰਜਾਬ ਮੁਖੀ ਅਸ਼ਵਨੀ ਸ਼ਰਮਾ ਬਠਿੰਡਾ ਦਾ ਦੌਰਾ ਕਰਨਗੇ। ਜਿਸ ਦੇ ਲਈ ਸਥਾਨਕ ਪੁਲਿਸ ਵਲੋਂ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 96ਵੀਂ ਜਯੰਤੀ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਸਮਾਗਮਾਂ ਦੀ ਹਿੰਸਕ ਕਾਰਗੁਜ਼ਾਰੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਕਿਸਾਨਾਂ ਵਲੋਂ ਭੰਨ ਤੋੜ ਕੀਤੀ ਗਈ ਸੀ।
ਇਸ ਦੇ ਨਾਲ ਹੀ ਭਾਜਪਾ ਮੁਖੀ ਨੇ ਕਿਹਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਉਹ ਇਸ ਮਾਮਲੇ ਵਿਚ ਚੁੱਪ ਨਹੀਂ ਰਹਿਣਗੇ। ਜਿੱਥੇ ਵੀ ਅਜਿਹੀਆਂ ਹਿੰਸਕ ਝੜਪਾਂ ਹੋਈਆਂ ਹਨ, ਕੇਸ ਦਰਜ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਡੀਜੀਪੀ ਦਿਨਕਰ ਗੁਪਤਾ ਵੀ ਇਸ ਮਾਮਲੇ ‘ਤੇ ਮੁਲਾਕਾਤ ਕਰਨਗੇ।
Farmer Died: ਦਿੱਲੀ ਅੰਦੋਲਨ ਵਿਚ ਬੀਮਾਰ ਕਿਸਾਨ ਦੀ ਦਿਮਾਗੀ ਨੱਸ ਫੱਟਣ ਕਾਰਨ ਮੌਤ
ਅਸ਼ਵਨੀ ਸ਼ਰਮਾ ਨੇ ਪੁੱਛਿਆ ਕਿ ਕੀ ਪੰਜਾਬ ਵਿੱਚ ਭਾਜਪਾ ਲਈ ਲੋਕਤੰਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਤਿੰਨੋਂ ਖੇਤੀ ਕਾਨੂੰਨਾਂ ਬਾਰੇ ਆਪਣਾ ਧਰਨਾ, ਪ੍ਰਦਰਸ਼ਨ, ਰੈਲੀਆਂ ਕਰਨ। ਉਹ ਸਾਡੇ ਪ੍ਰੋਗਰਾਮਾਂ 'ਚ ਵਿਰੋਧ ਕਰਨ, ਪ੍ਰਦਰਸ਼ਨ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਕਿਸ ਨੇ ਉਨ੍ਹਾਂ ਨੂੰ ਸਾਡੇ ਪ੍ਰੋਗਰਾਮਾਂ 'ਚ ਭੰਨ੍ਹ ਤੋੜ ਦਾ ਅਧਿਕਾਰ ਕਿਸਨੇ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਪੁਲਿਸ ਚੁੱਪ ਦਰਸ਼ਕ ਬਣੇ ਹੋਏ ਹਨ, ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਸਰਕਾਰ ਦਾ ਖੁੱਲਾ ਸਮਰਥਨ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਦੇ ਹੰਗਾਮੇ ਦੌਰਾਨ ਬਠਿੰਡਾ 'ਚ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਕਰਨਗੇ ਦੌਰਾ, ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਏਬੀਪੀ ਸਾਂਝਾ
Updated at:
26 Dec 2020 12:59 PM (IST)
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਹੋਈ ਹਿੰਸਕ ਕਾਰਗੁਜ਼ਾਰੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਹ ਇਸ ਸਬੰਧੀ ਜਲਦ ਹੀ ਰਾਜਪਾਲ ਅਤੇ ਡੀਜੀਪੀ ਨੂੰ ਮਿਲਣਗੇ।
- - - - - - - - - Advertisement - - - - - - - - -