ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੇ ਲਗਭਗ 31 ਵੱਖ-ਵੱਖ ਸੈੱਲਾਂ ਦੇ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਹਨ। ਸ੍ਰੀ ਜਾਖੜ ਵੱਲੋਂ ਜਾਰੀ 31 ਸੈੱਲਾਂ ਦੀ ਸੂਚੀ ਵਿੱਚ ਰੰਜਨ ਕਾਮਰਾ ਨੂੰ ਸਟੇਟ ਸੇਲਜ਼ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਅਤੇ ਰਾਹੁਲ ਮਹੇਸ਼ਵਰੀ ਨੂੰ ਸਟੇਟ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਟ੍ਰੇਡ ਸੈੱਲ ਵਿਚ ਦਿਨੇਸ਼ ਸਰਪਾਲ ਨੂੰ ਕਨਵੀਨਰ ਅਤੇ ਸਰਜੀਵਨ ਜਿੰਦਲ, ਕਪਿਲ ਅਗਰਵਾਲ ਅਤੇ ਰਵਿੰਦਰ ਧੀਰ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਲੀਗਲ ਸੈੱਲ ਵਿਚ ਐਡਵੋਕੇਟ ਐਨ.ਕੇ.ਵਰਮਾ ਕਨਵੀਨਰ ਅਤੇ ਐਡਵੋਕੇਟ ਹਰਮੀਤ ਸਿੰਘ ਓਬਰਾਏ, ਐਡਵੋਕੇਟ ਰਾਕੇਸ਼ ਭਾਟੀਆ ਅਤੇ ਸੁਰਜੀਤ ਸਿੰਘ ਰੰਧਾਵਾ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਬੁੱਧੀਜੀਵੀ ਸੈੱਲ ਵਿੱਚ ਪੀਕੇਐਸ ਭਾਰਦਵਾਜ ਕਨਵੀਨਰ ਅਤੇ ਮੋਹਨ ਲਾਲ ਸ਼ਰਮਾ ਕੋ-ਕਨਵੀਨਰ, ਰਾਈਸ ਟਰੇਡ ਸੈੱਲ ਵਿੱਚ ਰੋਹਿਤ ਕੁਮਾਰ ਅਗਰਵਾਲ ਕਨਵੀਨਰ ਅਤੇ ਅਭਿਨੰਦਨ ਗੋਇਲ ਕੋ-ਕਨਵੀਨਰ ਨੂੰ ਜ਼ਿੰਮੇਵਾਰੀ ਮਿਲੀ।
ਮੀਡੀਆ ਮੈਨੇਜਮੈਂਟ ਸੈੱਲ ਵਿਨੀਤ ਜੋਸ਼ੀ ਕਨਵੀਨਰ ਅਤੇ ਧਰੁਵ ਵਧਵਾ ਅਤੇ ਸੁਨੀਲ ਸਿੰਗਲਾ ਕੋ-ਕਨਵੀਨਰ, ਐੱਮਐੱਸਐੱਮਈ ਸੈੱਲ ਵਿੱਚ ਸੁਭਾਸ਼ ਡਾਵਰ ਕਨਵੀਨਰ ਅਤੇ ਅਨਿਲ ਦੱਤ, ਦਰਸ਼ਨ ਵਧਵਾ ਅਤੇ ਕੁਮਾਦ ਸ਼ਰਮਾ ਕੋ-ਕਨਵੀਨਰ, ਲੋਕਲ ਬਾਡੀ ਸੈੱਲ ਵਿੱਚ ਕੇ.ਕੇ. ਮਲਹੋਤਰਾ ਕਨਵੀਨਰ ਅਤੇ ਪੁਰਸ਼ੋਤਮ ਪਾਸੀ ਕੋ-ਕਨਵੀਨਰ, ਬੂਥ ਮੈਨੇਜਮੈਂਟ ਸੈੱਲ 'ਚ ਗੋਬਿੰਦ ਅਗਰਵਾਲ ਕਨਵੀਨਰ ਅਤੇ ਬਖਸ਼ੀਸ਼ ਸਿੰਘ ਕੋ-ਕਨਵੀਨਰ, ਪੂਰਵਾਂਚਲ ਸੈੱਲ 'ਚ ਰਾਜੇਸ਼ ਕੁਮਾਰ ਮਿਸ਼ਰਾ ਕਨਵੀਨਰ ਅਤੇ ਰਾਮ ਚੇਤ ਗੌੜ ਕੋ-ਕਨਵੀਨਰ, ਸਪੋਰਟਸ 'ਚ ਸੰਨੀ ਸ਼ਰਮਾ ਕਨਵੀਨਰ ਅਤੇ ਰਾਜਪਾਲ ਚੌਹਾਨ ਕੋ-ਕਨਵੀਨਰ, ਮੈਡੀਕਲ ਸੈੱਲ ਵਿੱਚ ਡਾ: ਨਰੇਸ਼ ਕਨਵੀਨਰ ਅਤੇ ਡਾ: ਏ.ਪੀ. ਸਿੰਘ ਨੂੰ ਕੋ-ਕਨਵੀਨਰ, ਟ੍ਰੇਨਿੰਗ ਸੈੱਲ ਵਿਚ ਪ੍ਰਤੀਕ ਆਹਲੂਵਾਲੀਆ ਕਨਵੀਨਰ ਅਤੇ ਡਾ. ਰਿਪਿਨ ਜੈਨ ਕੋ-ਕਨਵੀਨਰ, ਸੱਭਿਆਚਾਰਕ ਅਤੇ ਪੇਂਡੂ ਖੇਡ ਸੈੱਲ ਵਿਚ ਹੌਬੀ ਧਾਲੀਵਾਲ ਕਨਵੀਨਰ ਅਤੇ ਰਾਜੀਵ ਝਾਂਜੀ ਅਤੇ ਵਿਕਰਾਂਤ ਸ਼ੌਰੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਊ ਸੁਰੱਖਿਆ ਸੈੱਲ ਵਿੱਚ ਚੰਦਰ ਮੋਹਨ ਹਾਂਡਾ ਕਨਵੀਨਰ ਤੇ ਪ੍ਰਵੀਨ ਕੁਮਾਰ ਕੋ-ਕਨਵੀਨਰ, ਪੰਚਾਇਤੀ ਰਾਜ ਸੈੱਲ ਵਿੱਚ ਬਲਵਿੰਦਰ ਸਿੰਘ ਲਾਡੀ ਕਨਵੀਨਰ ਤੇ ਜ਼ੋਰਾ ਸਿੰਘ ਸੰਧੂ ਕੋ-ਕਨਵੀਨਰ, ਸੀਨੀਅਰ ਸਿਟੀਜ਼ਨ ਸੈੱਲ ਵਿੱਚ ਰਾਕੇਸ਼ ਸ਼ਰਮਾ ਕਨਵੀਨਰ ਤੇ ਵੇਦ ਆਰੀਆ ਕੋ-ਕਨਵੀਨਰ, ਐਕਸ ਸਰਵਿਸਮੈਨ ਸੈੱਲ ਸੁਭਾਸ਼ ਡਡਵਾਲ ਕਨਵੀਨਰ ਅਤੇ ਕਰਨਲ ਐਸਪੀਆਰ ਗਾਬਾ ਕੋ-ਕਨਵੀਨਰ ਨੂੰ ਜ਼ਿੰਮੇਵਾਰੀ ਦਿੱਤੀ ਗਈ।
ਟਰਾਂਸਪੋਰਟ ਸੈੱਲ ਵਿੱਚ ਗੁਰਤੇਜ ਸਿੰਘ ਝੰਜੇੜੀ ਕਨਵੀਨਰ ਅਤੇ ਜਗਮੇਲ ਸਿੰਘ ਢਿੱਲੋਂ ਅਤੇ ਪ੍ਰਵੀਨ ਮਨਹਾਸ ਕੋ-ਕਨਵੀਨਰ, ਆਰ.ਟੀ.ਆਈ. ਸੈੱਲ ਵਿੱਚ ਕੀਮਤੀ ਰਾਵਲ ਕਨਵੀਨਰ ਅਤੇ ਨਰੇਂਦਰ ਮੈਨੀ ਕੋ-ਕਨਵੀਨਰ, ਕੋ-ਆਪ੍ਰੇਟਿਵ ਸੈੱਲ 'ਚ ਜੁਗਰਾਜ ਸਿੰਘ ਕਟੋਰਾ ਕਨਵੀਨਰ ਅਤੇ ਪਲਵਿੰਦਰ ਸਿੰਘ ਕੋ-ਕਨਵੀਨਰ, ਐਜੂਕੇਟਰ ਸੈੱਲ 'ਚ ਪੰਕਜ ਮਹਾਜਨ ਕਨਵੀਨਰ ਅਤੇ ਰਜਿੰਦਰਾ ਗਿਰਧਰ ਅਤੇ ਅਸ਼ੋਕ ਮੋਂਗਾ ਕੋ-ਕਨਵੀਨਰ, ਐੱਨ.ਆਰ.ਆਈ ਸੈੱਲ 'ਚ ਗਗਨ ਵਿਧੂ ਕਨਵੀਨਰ ਅਤੇ ਜਵਾਹਰ ਖੁਰਾਣਾ ਅਤੇ ਰਾਹੁਲ ਬਹਿਲ ਕੋ-ਕਨਵੀਨਰ, ਹਿਮਾਚਲ ਸੈੱਲ ਵਿੱਚ ਸੁਨੀਲ ਮੌਦਗਿਲ ਕਨਵੀਨਰ ਅਤੇ ਕੁਲਬੀਰ ਸਿੰਘ ਬੈਨੀਵਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਆਸ਼ੂ ਵਧਵਾ ਉਦਯੋਗ ਸੈੱਲ ਵਿੱਚ ਕਨਵੀਨਰ ਅਤੇ ਸਮੀਰ ਮਰਵਾਹਾ ਕੋ-ਕਨਵੀਨਰ, ਸਵੱਛ ਭਾਰਤ ਸੈੱਲ ਵਿੱਚ ਰਾਜਕੁਮਾਰ ਮਾਗੋ ਕਨਵੀਨਰ ਅਤੇ ਅਰੁਣ ਖੋਸਲਾ ਕੋ-ਕਨਵੀਨਰ, ਮਨੁੱਖੀ ਅਧਿਕਾਰ ਸੈੱਲ ਵਿੱਚ ਐਡਵੋਕੇਟ ਕਾਮੇਸ਼ਵਰ ਗੁੰਭਰ ਕਨਵੀਨਰ ਅਤੇ ਮਨਮੋਹਨ ਸਿੰਘ ਰਾਜਪੂਤ ਅਤੇ ਸੁਨੀਲ ਸ਼ਰਮਾ ਕੋ-ਕਨਵੀਨਰ, ਐਨ.ਜੀ.ਓ. ਸੈੱਲ ਵਿੱਚ ਮਨਜਿੰਦਰ ਸਿੰਘ ਨੂੰ ਕਨਵੀਨਰ ਅਤੇ ਅੰਕਿਤ ਸ਼ਰਮਾ ਅਤੇ ਸਚਿਨ ਬਾਸੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਮਨਰੇਗਾ ਸੈੱਲ ਵਿੱਚ ਤਰਸੇਮ ਸਿੰਘ ਕਨਵੀਨਰ, ਡੀਐਨਟੀ ਸੈੱਲ ਵਿੱਚ ਰਣਬੀਰ ਸਿੰਘ ਕਨਵੀਨਰ, ਯੂ.ਪੀ. ਸੇਲ ਸੰਜੀਵ ਤਿਵਾੜੀ ਨੂੰ ਕਨਵੀਨਰ ਅਤੇ ਬਰਨਾਲਾ ਦੇ ਧੀਰਜ ਕੁਮਾਰ ਨੂੰ ਆਦਿਤਿਆ ਸੈੱਲ ਵਿੱਚ ਕਨਵੀਨਰ ਨਿਯੁਕਤ ਕੀਤਾ ਗਿਆ ਹੈ।