Harsimrat badal: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗਤੀਵਿਧੀਆਂ ਦੇ ਮੱਦੇਨਜ਼ਰ ਅੱਜ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਈ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ।


ਇਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਦੇ ਹੇਠ ਪੰਜਾਬ ਦਾ ਜੋ ਵਿਕਾਸ ਹੋਇਆ ਹੁਣ ਦੀਆਂ ਸਰਕਾਰਾਂ ਦੇ ਵੱਲੋਂ ਵਿਕਾਸ ਦੀ ਥਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰ ਦਿੱਤਾ ਗਿਆ ਹੈ।


ਪੰਜਾਬ ਹੁਣ ਅੱਠ ਸਾਲ ਪਿੱਛੇ ਜਾ ਚੁੱਕਿਆ ਹੈ ਕਿਉਂਕਿ ਅੱਠ ਸਾਲ ਦੇ ਵਿੱਚ ਬੇਸ਼ੱਕ ਕਾਂਗਰਸ ਅਤੇ ਆਪ ਦਾ ਗਠਬੰਧਨ ਹੋ ਚੁੱਕਿਆ ਹੈ ਤੇ ਦੋਨਾਂ ਦੇ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਵੱਡਾ ਕਿਰਦਾਰ ਅਦਾ ਕੀਤਾ ਹੈ। ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜੋ ਕਾਰਜ ਕੀਤੇ ਨੇ ਉਹਨਾਂ ਦੀ ਸਦਕਾ ਅੱਜ ਲੋਕ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ।


ਇਹ ਵੀ ਪੜ੍ਹੋ: Punjab Politics: ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ਕਾਨਫਰੰਸ ਲਈ ਖਿੱਚੀਆਂ ਤਿਆਰੀਆਂ, ਬਠਿੰਡਾ ‘ਚ ਹੋਈ ਅਹਿਮ ਮੀਟਿੰਗ


ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ  ਈਡੀ ਦੇ ਤੀਜੀ ਵਾਰ ਸਮਨ ਹੋਣ ਤੋਂ ਬਾਅਦ ਪੇਸ਼ ਨਹੀਂ ਹੋ ਰਹੇ ਪਰ ਦੂਜੇ ਪਾਸੇ ਮੇਰੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਦੀ ਧੀ ਨੂੰ ਇਨਸਾਫ ਦਵਾਉਣ ਦੇ ਲਈ ਬਿਆਨ ਦੇਣ ਦੇ ਵਿੱਚ ਆਪ ਵੱਲੋਂ ਬਦਲਾਖੋਰੀ ਦੀ ਭਾਵਨਾ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ  ਮੇਰੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਤਾਂ ਵਾਰ ਵਾਰ ਪੇਸ਼ ਹੋ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਕਿਸ ਗੱਲ ਤੋਂ ਭੱਜ ਰਹੇ ਨੇ


ਨਵਜੋਤ ਸਿੰਘ ਸਿੱਧੂ ਦੀ ਅੱਜ ਰੈਲੀ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤਮਾਮ ਸਿਆਸੀ ਪਾਰਟੀਆਂ ਰੈਲੀ ਨਹੀਂ ਕਰ ਰਹੀ ਸਗੋਂ ਇੱਕੋ ਹੀ ਪਾਰਟੀ ਰੈਲੀ ਕਰ ਰਹੀ ਹੈ ਕਿਉਂਕਿ 'ਆਪ' ਅਤੇ ਕਾਂਗਰਸ ਦਾ ਤਾਂ ਗਠਬੰਧਨ ਹੋ ਚੁੱਕਿਆ ਹੈ


ਗੱਠਜੋੜ ਦੀ ਗੱਲ ਤੋਂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨਾਲ ਗਠਬੰਧਨ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਬੀਐਸਪੀ ਦੇ ਨਾਲ ਅਲਾਇੰਸ ਪਹਿਲਾਂ ਹੀ ਹੈ ਜਦੋਂ ਕਿ ਭਾਜਪਾ ਦੇ ਨਾਲ ਗਠਬੰਧਨ ਦੀ ਕੋਈ ਉਮੀਦ ਨਹੀਂ ਹੈ। ਜੇਕਰ ਬੰਧਨ ਦੀ ਸੰਭਾਵਨਾ ਵੀ ਹੋਈ ਤਾਂ ਇਹ ਪਾਰਟੀ ਦਾ ਫੈਸਲਾ ਹੋਏਗਾ।


ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਆਪ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿ ਰਹੀ ਸੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਗੇ ਪਰ ਅੱਜ ਦੇਖੋ ਕਿ ਹਰ ਥਾਂ ਦੇ ਉੱਤੇ ਧਰਨੇ ਹੀ ਧਰਨੇ ਨਜ਼ਰ ਆ ਰਹੇ ਨੇ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਗੁਜਰਾਤ ਦੇ ਵਿੱਚ ਰੈਲੀਆ ਕਰ ਰਹੇ ਨੇ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਪੰਜਾਬ ਦੇ ਵਿੱਚ ਆਖਿਰ ਹੈ ਕੌਣ?


ਇਹ ਵੀ ਪੜ੍ਹੋ: Punjab news: ਇੰਡੀਆ ਗਠਜੋੜ ਨਾਲ ਭਾਜਪਾ ਨੂੰ ਨਹੀਂ ਪਵੇਗਾ ਕੋਈ ਫਰਕ : ਢੀਂਡਸਾ