ਜਲੰਧਰ: ਦੀਵਾਲੀ ਦੀ ਰਾਤ ਜਲਧਰ ਵਾਸੀਆਂ ਲਈ ਦਹਿਸ਼ਤ ਭਰੀ ਰਹੀ। ਜਲੰਧਰ ਸ਼ਹਿਰ ‘ਚ ਦੀਵਾਲੀ ਦੀ ਰਾਤ ਬਾਰੂਦ ਦਾ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ। ਇਹ ਧਮਾਕਾ ਅੰਮ੍ਰਿਤਸਰ ਬਾਈਪਾਸ ਨੇੜੇ ਬਾਬਾ ਮੋਹਨ ਦਾਸ ਨਗਰ ‘ਚ ਖਾਲੀ ਪਏ ਇੱਕ ਪਲਾਟ ‘ਚ ਹੋਇਆ।
ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਨੇੜਲੇ ਘਰਾਂ ਦੇ ਅਤੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਕਮਿਸ਼ਰ ਗੁਰਪ੍ਰੀਤ ਭੂੱਲਰ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਗੈਰ-ਕਾਨੂੰਨੀ ਪਟਾਖਿਆਂ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਸਖ਼ਤੀ ਕੀਤੀ ਹੋਈ ਹੈ ਜਿਸ ਕਰਕੇ ਖਾਲੀ ਪਲਾਟ ‘ਚ ਪਟਾਖਿਆਂ ਦਾ ਬਾਰੂਦ ਲੁੱਕਾ ਕੇ ਰੱਖੀਆ ਗਿਆ ਸੀ।
ਪੁਲਿਸ ਕਮਿਸ਼ਨਰ ਮੁਤਾਬਕ ਅੱਗ ਲੱਗਣ ਵਾਲੀ ਥਾਂ ਦੀ ਵੀਡੀਓ ਮਿਲ ਗਈ ਹੈ ਜਿਸ ਤੋਂ ਬਾਅਦ ਉਹ ਬਣਦੀ ਕਾਰਵਾਈ ਕਰਨਗੇ।